ਕਿਸਾਨਾਂ ਨੂੰ ਟਰੈਕਟਰ ਪਰੇਡ ਬਾਰੇ ਹਿਦਾਇਤਾਂ ਜਾਰੀ

159
Share

ਨਵੀਂ ਦਿੱਲੀ, 25 ਜਨਵਰੀ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਪਰੇਡ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਪਰੇਡ ਸਬੰਧੀ ਕੁਝ ਨਿਰਦੇਸ਼ ਦਿੱਤੇ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੀ ਅਗਵਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ, “ਅਸੀਂ ਦਿੱਲੀ ਨੂੰ ਨਹੀਂ ਜਿੱਤਣ ਜਾ ਰਹੇ, ਅਸੀਂ  ਦੇਸ਼ ਦੇ ਲੋਕਾਂ ਦੇ ਦਿਲ ਜਿੱਤਣ ਜਾ ਰਹੇ ਹਾਂ।”
ਪਰੇਡ ਤੋਂ ਪਹਿਲਾਂ ਦੀਆਂ ਤਿਆਰੀਆਂ

  1. ਪਰੇਡ ਵਿਚ ਟਰੈਕਟਰ ਅਤੇ ਹੋਰ ਵਾਹਨ ਚੱਲਣਗੇ, ਪਰ ਟਰਾਲੀ ਨਹੀਂ ਜਾਏਗੀ। ਵਿਸ਼ੇਸ਼ ਝਾਂਕੀ ਦੇ ਨਾਲ ਟਰਾਲੀਆਂ ਨੂੰ ਛੋਟ ਦਿੱਤੀ ਜਾ ਸਕਦੀ ਹੈ। ਪਿੱਛੇ ਤੋਂ ਟਰਾਲੀ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਏਗੈ।
  2. ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਲੈ ਕੇ ਚਲੋ। ਜਾਮ ਵਿਚ ਫੱਸਣ ‘ਤੇ ਠੰਢ ਤੋਂ ਸੁਰੱਖਿਆ ਲਈ ਪ੍ਰਬੰਧ ਰੱਖੋ।
  3. ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਹੈ ਕਿ ਹਰ ਟਰੈਕਟਰ ਜਾਂ ਵਾਹਨ ‘ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ। ਕਿਸੇ ਪਾਰਟੀ ਦਾ ਝੰਡਾ ਨਹੀਂ ਲੱਗੇਗਾ।4. ਕਿਸੇ ਵੀ ਤਰ੍ਹਾਂ ਦਾ ਹਥਿਆਰ ਆਪਣੇ ਨਾਲ ਨਾ ਰਖੋ, ਲਾਠੀਆਂ ਜਾਂ ਜੈਲੀ ਵੀ ਨਹੀਂ। ਕਿਸੇ ਭੜਕਾਊ ਜਾਂ ਨਕਾਰਾਤਮਕ ਨਾਅਰਿਆਂ ਨਾਲ ਬੈਨਰ ਨਾ ਲਗਾਓ।

5 ਪਰੇਡ ਵਿਚ ਸ਼ਾਮਲ ਹੋਣ ਦਾ ਨੋਟਿਸ ਦੇਣ ਲਈ, ਤੁਸੀਂ 8448385556 ‘ਤੇ ਮਿਸਡ ਕਾਲ ਕਰੋ।


Share