ਕਿਸਾਨਾਂ ਦੁਕਾਨਦਾਰਾਂ ਨੌਜਵਾਨਾਂ ਤੇ ਮਜਦੂਰਾਂ ਵਲੋ ਲੌਕਡਾਊਨ ਵਿਰੁੱਧ ਲਾਇਆ ਧਰਨਾ ਅਰੋੜਾ ਚੰਦੀ ਸਿੱਧੂ

78
Share

ਮਹਿਤਪੁਰ  ਨਕੋਦਰ, 10 ਮਈ (ਹਰਜਿੰਦਰ ਪਾਲ ਛਾਬੜਾ/(ਪੰਜਾਬ ਮੇਲ)-  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਦੁਕਾਨਦਾਰਾਂ ਨੇ ਹਿਸਾ ਲਿਆ ਸਥਾਨਕ ਬਿਜਲੀ ਬੋਰਡ ਦੇ ਦਫਤਰ ਵਿੱਚ ਇਕੱਠੇ ਹੋਣ ਤੋਂ ਬਾਅਦ ਆਗੂਆ ਵਲੋਂ ਐਲਾਨ ਕੀਤਾ ਗਿਆ ਕਿ ਉਹ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਲਾਕਡਾਊਨ ਅਤੇ ਲਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਤੋੜਨ ਗਏ। ਐਲਾਨ ਹੋਂਣ ਮਗਰੋਂ ਆਗੂ ਅਤੇ ਵਰਕਰ ਪੰਜਾਬ ਸਰਕਾਰ ਮੁਰਦਾਬਾਦ ਤਾਲਾਂਬੰਦੀ ਨਹੀਂ ਮਨਜ਼ੂਰ,ਖੋਲੋ ਸਟਰ ਦੁਕਾਨੋ ਕੇ ਜੰਗ ਲੜੋ ਬਈਮਾਨੋ ਸੇ ਦੇ ਨਾਅਰੇ ਮਾਰਦੇ ਮੁਜ਼ਾਹਰਾ ਲੈਕੇ ਮਹਿਤਪੁਰ ਦੇ ਬਜ਼ਾਰ ਵਿੱਚ ਪਹੁੰਚੇ ਜਿੱਥੇ ਸ਼ਹਿਰ ਦੇ ਮੁੱਖ ਚੋਂਕ ਵਿੱਚ ਕੁੱਲ ਹਿੰਦ ਸਭਾ ਪੰਜਾਬ ਦੇ ਸੂਬਾ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਨੋਜਵਾਨ ਆਗੂ ਮਨਦੀਪ ਸਿੱਧੂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਮੰਡ, ਜਮਹੂਰੀ ਕਿਸਾਨ ਸਭਾ ਦੇ ਆਗੂ ਰਾਮ ਸਿੰਘ ਕੈਮਵਾਲਾ ਨੇ ਕਿਹਾ ਕਿ ਜੋ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ ਉਸ ਨੂੰ ਪੂਰਾ ਕਰਦੇ ਹੋਏ ਅਸੀਂ ਸ਼ਨੀਵਾਰ ਦਾ ਲਾਕਡਾਊਨ ਅਤੇ ਲਾਈਆਂ ਬੇਲੋੜੀਆਂ ਪਾਬੰਦੀਆਂ ਨੂੰ ਤੋੜ ਕੇ ਦੁਕਾਨਦਾਰਾਂ ਨੂੰ ਕਹਿੰਦੇ ਹਾਂ ਉਹ ਆਪਣੀਆ ਦੁਕਾਨਾਂ ਖੋਲਣ ਕਿਉਂਕਿ ਜਿਸ ਤਰ੍ਹਾਂ ਕਰੋਨਾ ਦਾ ਹਊ ਖੜਾਂ ਕੀਤਾ ਜਾ ਰਿਹਾ ਹੈ। ਉਸ ਲਈ ਖੁਦ ਸਰਕਾਰਾਂ ਆਪ ਜ਼ਿਮੇਵਾਰ ਹਨ ਕਿਉਂਕਿ ਵੈਕਸੀਨ ਖਤਮ ਹੋਣ ਜਾ ਆਕਸੀਜਨ ਖ਼ਤਮ ਹੋਣ ਲਈ ਦੁਕਾਨਦਾਰ ਦੋਸ਼ੀ ਨਹੀਂ ਤੇ ਫਿਰ ਉਹਨਾਂ ਦੀਆਂ ਦੁਕਾਨਾਂ ਕਿਉਂ ਬੰਦ ਕਰਵਾਈਆਂ ਜਾ ਰਹੀਆਂ ਹਨ। ਸਗੋਂ ਦੁਕਾਨਾਂ ਬੰਦ ਹੋਣ ਨਾਲ ਭੀੜ ਵੱਧਦੀ ਹੈ। ਦੁਕਾਨਾਂ ਨੂੰ ਬੰਦ ਕਰਾਉਣ ਦੀ ਬਜਾਏ ਉਹਨਾਂ ਵੱਧ ਸਮਾਂ ਖੁੱਲਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਭੀੜ ਇਕੱਠੀ ਨਾ ਹੋ ਸਕੇ।ਪਰ ਕੈਪਟਨ ਜਾਂ ਮੋਦੀ ਨੂੰ  ਕੋਣ ਸਮਝਾਵੇ ਇੱਕ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਤੇ ਤੁਲਿਆ ਹੋਇਆ ਹੈ। ਤੇ ਦੂਜਾ ਦੁਕਾਨਦਾਰਾਂ ਵਪਾਰੀਆ ਨੂੰ ਉਹਨਾਂ ਕੈਪਟਨ ਅਮਰਿੰਦਰ ਨੂੰ ਚਿਤਾਵਨੀ ਦਿੱਤੀ ਹੈ ਕਿ ਲੋਕ ਭੁਲਣ ਗੇ ਨਹੀਂ ਆਉਣ ਵਾਲੀਆਂ ਵੋਟਾਂ ਵਿੱਚ ਘੇਰਨਗੇ ਤੇ ਜੁਆਬ ਮੰਗਣਗੇ ਕਿ ਜਿਹੜੇ ਹੁਕਮ ਤੁਸੀਂ ਸਿਹਤ ਮਹਿਕਮੇ ਨੂੰ ਦੇਣੇ ਹਨ।ਉਹ ਡੀ ਜੀ ਪੀ ਪੰਜਾਬ ਨੂੰ ਦੇ ਕੇ ਲੋਕਾਂ ਤੇ ਤਸ਼ੱਦਦ ਕਰਨ ਦੀ ਖੁੱਲ ਦੇ ਰਿਹਾ ਹੈ। ਇਸ ਮੌਕੇ ਸਤਨਾਮ ਸਿੰਘ ਬਿੱਲੇ ਸੁਰਿੰਦਰ ਸਿੰਘ ਉਧੋਵਾਲ ਰਤਨ ਸਿੰਘ ਬਲਵਿੰਦਰ ਸਿੰਘ, ਮੇਜ਼ਰ ਸਿੰਘ ਖੁਰਲਾਪੁਰ ਪਵਨਦੀਪ ਸਿੱਧੂ ਗੋਪੀ ਨਕੋਦਰ ਅਜੇ ਮੁਹੇਮਾ,ਸਾਹਿਲ ਅਰੋੜਾ, ਰਿਕੀ ਕਾਲੜਾ ਆਦਿ ਹਾਜ਼ਰ ਸਨ।

Share