ਕਿਸਾਨਾਂ ਦੀ ਹਰੀ ਝੰਡੀ ਮਗਰੋਂ ਪੰਜਾਬ ‘ਚ ਜਲਦ ਹੀ ਸ਼ੁਰੂ ਕੀਤੀ ਜਾਵੇਗੀ ਰੇਲ ਸੇਵਾ

477
Share

ਨਵੀਂ ਦਿੱਲੀ, 22 ਨਵੰਬਰ (ਪੰਜਾਬ ਮੇਲ)- ਭਾਰਤੀ ਰੇਲਵੇ ਨੇ ਕਿਸਾਨਾਂ ਦੀ ਹਰੀ ਝੰਡੀ ਮਗਰੋਂ ਪੰਜਾਬ ‘ਚ ਯਾਤਰੀ ਤੇ ਮਾਲ ਗੱਡੀਆਂ ਚਲਾਉਣ ਬਾਰੇ ਕਿਹਾ ਹੈ। ਰੇਲਵੇ ਨੇ ਸ਼ਨੀਵਾਰ ਕਿਹਾ ਕਿ ਉਸ ਨੂੰ ਪੰਜਾਬ ‘ਚ ਪਟੜੀਆਂ ਖਾਲੀ ਹੋਣ ਬਾਰੇ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਮਿਲੀ ਹੈ। ਜਿਸ ਮਗਰੋਂ ਹੁਣ ਸੂਬੇ ‘ਚ ਜਲਦ ਹੀ ਰੇਲ ਸੇਵਾਵਾਂ ਸ਼ੁਰੂ ਕੀਤੀ ਜਾਵੇਗੀ। ਦਰਅਸਲ ਸ਼ਨੀਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ ਰੇਲ ਸੇਵਾ ਮੁੜ ਬਹਾਲ ਕਰਨ ਦੀ ਸਹਿਮਤੀ ਦੇ ਦਿੱਤੀ ਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਤੋਂ ਪੰਜਾਬ ‘ਚ ਰੇਲ ਸੇਵਾ ਸ਼ੁਰੂ ਹੋ ਜਾਵੇਗੀ। ਰੇਲ ਮੰਤਰਾਲੇ ਨੇ ਟਵੀਟ ਕੀਤਾ, ‘ਰੇਲਵੇ ਨੂੰ ਮਾਲ ਗੱਡੀਆਂ ਤੇ ਯਾਤਰੀ ਗੱਡੀਆਂ ਦਾ ਸੰਚਾਲਨ ਮੁੜ ਤੋਂ ਸ਼ੁਰੂ ਕਰਨ ਬਾਰੇ ਪੰਜਾਬ ਸਰਕਾਰ ਤੋਂ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਟਰੇਨਾਂ ਦੇ ਸੰਚਾਲਨ ਲਈ ਹੁਣ ਪਟੜੀਆਂ ਖਾਲੀ ਹੋ ਚੁੱਕੀਆਂ ਹਨ।

ਮੰਤਰਾਲੇ ਨੇ ਕਿਹਾ, ‘ਰੇਲਵੇ ਲੋੜੀਂਦੀ ਰੱਖ-ਰਖਾਵ ਜਾਂਚ ਤੇ ਹੋਰ ਪ੍ਰੋਟੋਕੋਲ ਨੂੰ ਪੂਰਾ ਕਰਨ ਮਗਰੋਂ ਪੰਜਾਬ ‘ਚ ਜਲਦ ਹੀ ਰੇਲ ਸੇਵਾ ਬਹਾਲ ਕਰਨ ਵੱਲ ਕਦਮ ਚੁੱਕੇਗਾ।’


Share