ਕਿਸਾਨਾਂ ਦੀ ਹਮਾਇਤ ’ਚ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਮੋੜਿਆ ‘ਲੋਕ ਗਾਇਕਾ ਐਵਾਰਡ’

432
Share

ਕੁਰੂਕਸ਼ੇਤਰ, 11 ਫਰਵਰੀ (ਪੰਜਾਬ ਮੇਲ)-ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨਾਂ ਦੀ ਹਮਾਇਤ ਵਿਚ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸਾਲ 2013 ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਰੁਪਿੰਦਰ ਹਾਂਡਾ ਨੂੰ ਹਰਿਆਣਾ ਲੋਕ ਗਾਇਕਾ ਦਾ ਐਵਾਰਡ ਦਿੱਤਾ ਗਿਆ ਸੀ।
ਕਿਸਾਨਾਂ ਦੀ ਕੁਰੂਕਸ਼ੇਤਰ ਵਿਚ ਵੀਰਵਾਰ ਨੂੰ ਮਹਾਪੰਚਾਇਤ ਸੀ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪਹੁੰਚੇ ਸੀ। ਰੁਪਿੰਦਰ ਹਾਂਡਾ ਦੇ ਨਾਲ-ਨਾਲ ਪੰਜਾਬੀ ਗਾਇਕਾ ਜੈਨੀ ਜੌਹਲ ਵੀ ਮੌਜੂਦ ਸੀ। ਰੁਪਿੰਦਰ ਨੇ ਮੰਚ ਦੇ ਉੱਤੇ ਇਹ ਐਵਾਰਡ ਵਾਪਸ ਕਰ ਦਿੱਤਾ।

Share