ਕਾਲਾ ਧਨ ਮਾਮਲਾ: ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਪੁੱਛ-ਪੜਤਾਲ ਲਈ ਈ.ਡੀ. ਮੂਹਰੇ ਪੇਸ਼ ਨਾ ਹੋਏ

438
Share

ਮੁੰਬਈ, 2 ਅਗਸਤ (ਪੰਜਾਬ ਮੇਲ)- ਮਹਾਰਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਸੋਮਵਾਰ ਨੂੰ ਇੱਕ ਫਿਰ ਐਨਫੋਰਸਮੈਂਟ ਡਾਇਰੈਕਟਰੋਰੇਟ (ਈ.ਡੀ.) ਸਾਹਮਣੇ ਪੁੱਛ ਪੜਤਾਲ ਲਈ ਪੇਸ਼ ਨਹੀਂ ਹੋਏ। ਈ.ਡੀ. ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਵੱਲੋਂ ਉਨ੍ਹਾਂ ਨੂੰ ਕਾਲਾ ਧਨ ਸਫੇਦ ਕਰਨ ਦੇ ਇੱਕ ਮਾਮਲੇ ਦੀ ਜਾਂਚ ਤਹਿਤ ਸੰਮਨ ਭੇਜ ਪੁੱਛ ਪੜਤਾਲ ਲਈ 2 ਅਗਸਤ ਨੂੰ ਤਲਬ ਕੀਤਾ ਗਿਆ ਸੀ। ਦੇਸ਼ਮੁੱਖ ਨੇ ਆਪਣੇ ਵਕੀਲ ਇੰਦਰਪਾਲ ਸਿੰਘ ਰਾਹੀਂ ਦੋ ਪੰਨਿਆਂ ਦੇ ਪੱਤਰ ਭੇਜਿਆ, ਜਿਸ ਵਿਚ ਕਿਹਾ ਗਿਆ ਕਿ ਉਹ ਆਪਣਾ ਨੁਮਾਇੰਦਾ ਭੇਜ ਰਹੇ ਹਨ। ਜ਼ਿਕਰਯੋਗ ਹੈ ਕਿ ਈ.ਡੀ. ਵੱਲੋਂ ਇਸ ਤੋਂ ਪਹਿਲਾਂ ਵੀ ਇਸ ਕੇਸ ’ਚ ਦੇਸ਼ਮੁੱਖ ਨੂੰ ਤਿੰਨ ਵਾਰ ਸੰਮਨ ਭੇਜੇ ਗਏ ਸਨ ਪਰ ਉਹ ਪੇਸ਼ ਨਹੀਂ ਹੋਏ ਸਨ। ਈ.ਡੀ. ਵੱਲੋਂ ਸ਼ੁੱਕਰਵਾਰ ਸੰਮਨ ਭੇਜ ਕੇ ਅਨਿਲ ਦੇਸ਼ਮੁੱਖ ਨੂੰ 2 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਅੱਜ ਪੇਸ਼ ਨਹੀਂ ਹੋਏ।

Share