ਕਾਲਜ ਪ੍ਰਵੇਸ਼ ਘੁਟਾਲਾ ਮਾਮਲੇ ‘ਚ ਸ਼ਾਮਲ ਕੈਨੇਡੀਅਨ ਸਿੱਖ ਕਾਰੋਬਾਰੀ ਕੋਲੋਂ ਵਾਪਸ ਲਿਆ ਪੁਰਸਕਾਰ

750
Share

ਵੈਨਕੂਵਰ, 14 ਜੂਨ (ਪੰਜਾਬ ਮੇਲ)-ਭਾਰਤੀ ਮੂਲ ਦੇ ਕੈਨੇਡਾ ਦੇ ਸਿੱਖ ਕਾਰੋਬਾਰੀ ਅਤੇ ਸਾਬਕਾ ਰਾਸ਼ਟਰੀ ਫੁੱਟਬਾਲ ਖਿਡਾਰੀ ਡੇਵਿਡ ਸਿੱਧੂ ਤੋਂ 2019 ਦੇ ਅਮਰੀਕੀ ਕਾਲਜ ਪ੍ਰਵੇਸ਼ ਘੁਟਾਲਾ ਮਾਮਲੇ ਵਿਚ ਸ਼ਾਮਿਲ ਹੋਣ ਕਾਰਨ ‘ਆਰਡਰ ਆਫ਼ ਬ੍ਰਿਟਿਸ਼ ਕੋਲੰਬੀਆ ਪੁਰਸਕਾਰ’ ਵਾਪਸ ਲੈ ਲਿਆ ਗਿਆ ਹੈ। ਸਿੱਧੂ ਸਮੇਤ ਇਸ ਘੁਟਾਲੇ ਵਿਚ 50 ਤੋਂ ਵੱਧ ਲੋਕਾਂ ‘ਤੇ ਆਪਣੇ ਬੱਚਿਆਂ ਨੂੰ ਅਮਰੀਕਾ ਦੀਆਂ ਚੋਟੀ ਦੀਆਂ ਸੰਸਥਾਵਾਂ ‘ਚ ਭਰਤੀ ਕਰਵਾਉਣ ਲਈ ਰਿਸ਼ਵਤ ਦੇਣ ਵਿਚ ਲੱਖਾਂ ਦਾ ਭੁਗਤਾਨ ਕਰਨ ਦੇ ਦੋਸ਼ ਹਨ।


Share