ਕਾਰ ਹਾਦਸੇ ’ਚ ਭਾਰਤੀ ਮੂਲ ਦੇ ਯਾਤਰੀ ਦੀ ਮੌਤ

131
Share

ਨਿਊਜਰਸੀ, 13 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਐਤਵਾਰ ਨੂੰ ਨਿਊਜਰਸੀ ਦੀ ਬਰਲਿੰਗਟਨ ਕਾਉਂਟੀ ’ਚ ਇੱਕ ਕਾਰ ਸੜਕ ਹਾਦਸੇ ’ਚ ਪੈਨਸਿਲਵੇਨੀਆ ਦੀ ਇੱਕ ਬੀਬੀ ਦੀ ਮੌਤ ਹੋ ਗਈ। ਨਿਊਜਰਸੀ ਸਟੇਟ ਪੁਲਿਸ ਦੇ ਬੁਲਾਰੇ ਦੇ ਅਨੁਸਾਰ, ਬੀ.ਐੱਮ.ਡਬਲਯੂ. ਐਕਸ-3 ਜੋ ਫਲੋਰੈਂਸ ਟਾਊਨਸਿਪ ’ਚ ਨਿਊਜਰਸੀ ਟਰਨਪਾਈਕ ਦੇ ਪੈਨਸਿਲਵੇਨੀਆ ਐਕਸਟੈਂਸ਼ਨ ’ਤੇ ਖੱਬੀ ਲੇਨ ’ਚ ਪੱਛਮ ਵੱਲ ਨੂੰ ਜਾ ਰਹੀ ਸੀ, ਨੂੰ ਇਕ ਐੱਸ.ਯੂ.ਵੀ. ਨੇ ਮੀਲਪੋਸਟ 0.9 ’ਤੇ ਸੈਂਟਰ ਬੈਰੀਅਰ ਨੂੰ ਟੱਕਰ ਮਾਰ ਦਿੱਤੀ।
ਇਸ ਨਾਲ ਪਿਛਲੀ ਸੀਟ ’ਤੇ ਸਵਾਰ ਯਾਤਰੀ, ਵਿਲੋਗਰੋਵ ਦੀ ਵਸਨੀਕ 67 ਸਾਲਾ ਗੁਜਰਾਤੀ ਮੂਲ ਦੀ ਮੰਜੁਲਾਬੇਨ ਪਟੇਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਡਰਾਈਵਰ ਅਤੇ ਤਿੰਨ ਹੋਰ ਯਾਤਰੀ ਬਿਨਾਂ ਕਿਸੇ ਗੰਭੀਰ ਸੱਟਾਂ ਦੇ ਬਚ ਗਏ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Share