ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਨਾਲ 3 ਮੌਤਾਂ: ਦੋ ਦੀ ਹਾਲਤ ਗੰਭੀਰ

321
ਮਿਸ਼ੀਗਨ ’ਚ ਕਰਵਾਏ ਸੰਗੀਤ ਉਤਸਵ ਮੌਕੇ ਜੁੜੇ ਲੋਕਾਂ ਦਾ ਭਾਰੀ ਇਕੱਠ
Share

ਸੈਕਰਾਮੈਂਟੋ, 19 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਮਿਸ਼ੀਗਨ ’ਚ ਸੰਗੀਤ ਉਤਸਵ ਮੌਕੇ ਇਕ ਟਰੈਵਲ ਟਰੇਲਰ ਵਿਚ 3 ਵਿਅਕਤੀ ਮਿ੍ਰਤਕ ਪਾਏ ਗਏ, ਜਦਕਿ ਦੋ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਫੋਨ ਮਿ੍ਰਤਕ ਵਿਅਕਤੀਆਂ ਦੇ ਇਕ ਦੋਸਤ ਨੇ ਕੀਤਾ ਸੀ, ਜਿਸ ਨੇ ਫੋਨ ਉਪਰ ਦੱਸਿਆ ਕਿ ਉਸ ਦੇ ਸਾਥੀ ਹਿਲਜੁੱਲ ਨਹੀਂ ਰਹੇ। ਪੁਲਿਸ ਦਾ ਵਿਸ਼ਵਾਸ ਹੈ ਕਿ ਇਹ ਮੌਤਾਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਗੈਸ ਟਰੇਲਰ ਦੇ ਨੇੜੇ ਰੱਖੇ ਇਕ ਜਨਰੇਟਰ ਤੋਂ ਲੀਕ ਹੋਈ ਸੀ। ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਸ਼ੀਗਨ ਦੇ ਵੁੱਡਸਟਾਕ ਟਾਊਨਸ਼ਿੱਪ ’ਚ ਕਰਵਾਏ ‘ਫਾਸਟਰ ਹੌਰਸਜ ਫੈਸਟੀਵਲ’ ਨਾਂ ਦੇ ਇਸ ਸੰਗੀਤ ਉਤਸਵ ਦਾ ਹਜ਼ਾਰਾਂ ਲੋਕਾਂ ਨੇ ਆਨੰਦ ਮਾਣਿਆ।

Share