ਕਾਬੁਲ ਹਵਾਈ ਅੱਡੇ ਤੋਂ ਅਮਰੀਕੀ ਨਾਗਰਿਕਾਂ ਸਮੇਤ ਵੱਡੀ ਗਿਣਤੀ ਵਿਦੇਸ਼ੀ ਕਾਬੁਲ ਤੋਂ ਰਵਾਨਾ

1122
ਵੀਰਵਾਰ ਨੂੰ ਵਿਦੇਸ਼ੀ ਲੋਕ ਕਾਬੁਲ ਹਵਾਈ ਅੱਡੇ ਤੋਂ ਕਤਰ ਏਅਰਵੇਜ਼ ਦੇ ਜਹਾਜ਼ ’ਚ ਰਵਾਨਾ ਹੁੰਦੇ ਹੋਏ।
Share

ਕਾਬੁਲ, 10 ਸਤੰਬਰ (ਪੰਜਾਬ ਮੇਲ)- ਅਮਰੀਕਾ ਤੇ ਨਾਟੋ ਬਲਾਂ ਦੇ ਪਿਛਲੇ ਮਹੀਨੇ ਅਫ਼ਗਾਨਿਸਤਾਨ ਛੱਡਣ ਤੋਂ ਬਾਅਦ ਨਿਕਾਸੀ ਮੁਹਿੰਮ ਤਹਿਤ ਪਹਿਲੀ ਵਾਰ ਵੱਡੀ ਪੱਧਰ ’ਤੇ ਵੱਡੀ ਗਿਣਤੀ ਵਿਦੇਸ਼ੀ ਨਾਗਰਿਕ ਇਕ ਕਮਰਸ਼ੀਅਲ ਉਡਾਣ ਰਾਹੀਂ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ। ਕਾਬੁਲ ਤੋਂ ਰਵਾਨਾ ਹੋਣ ਵਾਲੇ ਵਿਦੇਸ਼ੀਆਂ ਵਿਚ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕਾਬੁਲ ਤੋਂ ਰਵਾਨਾ ਹੋਏ ਕਰੀਬ 200 ਲੋਕਾਂ ’ਚ ਅਮਰੀਕੀ, ਗਰੀਨ ਕਾਰਡ ਧਾਰਕ ਅਤੇ ਜਰਮਨੀ, ਹੰਗਰੀ ਤੇ ਕੈਨੇਡਾ ਸਣੇ ਹੋਰ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ।

Share