ਕਾਬੁਲ ਹਮਲੇ ਤੋਂ ਬਾਅਦ ਵੀ ਅਫਗਾਨਿਸਤਾਨ ਰਹਿੰਦੇ ਸਿੱਖਾਂ ‘ਚ ਡਰ ਤੇ ਸਹਿਮ ਦਾ ਮਾਹੌਲ

980

ਕਾਬੁਲ, 3 ਜੂਨ (ਪੰਜਾਬ ਮੇਲ)- ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ‘ਤੇ ਹੋਏ ਇਸਲਾਮਿਕ ਸਟੇਟ ‘ਆਈ.ਐੱਸ.’ ਦੇ ਹਮਲੇ ਤੋਂ ਬਾਅਦ ਵੀ ਇਥੇ ਰਹਿੰਦੇ ਸਿੱਖ ਕਾਫੀ ਡਰੇ ਹੋਏ ਹੋਏ ਹਨ। ਆਪਣੇ ਪਤੀ ਤੇ ਦੋ ਭਰਾਵਾਂ ਨੂੰ ਗੁਆ ਚੁੱਕੀ 29 ਸਾਲਾ ਇੰਦਰਜੀਤ ਕੌਰ ਦਾ ਕਹਿਣਾ ਹੈ ਕੋਰੋਨਾਵਾਇਰਸ ਤੋਂ ਜ਼ਿਆਦਾ ਸਾਨੂੰ ਇਕ ਹੋਰ ਹਮਲੇ ਦਾ ਡਰ ਹੈ। ਉਕਤ ਹਾਲੇ-ਬਿਆਨ ਸਿਰਫ ਇੰਦਰਜੀਤ ਕੌਰ ਦਾ ਹੀ ਨਹੀਂ ਹੈ, ਸਗੋਂ ਇਸ ਹਮਲੇ ਤੋਂ ਬਾਅਦ ਕਈ ਹੋਰ ਸਿੱਖ ਪਰਿਵਾਰ ਵੀ ਲਾਕਡਾਊਨ ਦੇ ਚੱਲਦੇ ਫਸੇ ਹੋਏ ਹਨ। ਇਥੇ ਅਫਗਾਨ ਸਿੱਖਾਂ ਨੂੰ ਇਕ ਹੋਰ ਹਮਲੇ ਦਾ ਡਰ ਸਤਾ ਰਿਹਾ ਹੈ।
ਇੰਦਰਜੀਤ ਕੌਰ ਡਰ ਕਾਰਨ ਆਪਣੇ 3 ਬੱਚਿਆਂ ਹਰਜੋਤ (11 ਮਹੀਨੇ), ਸਿਰਮਜੀਤ (6 ਸਾਲ), ਅਰਵੀਨ (3 ਸਾਲ), ਸੱਸ ਤੇ ਦੋ ਭਰਾਵਾਂ ਦੇ ਨਾਲ ਇਕ ਗੁਰਦੁਆਰਾ ਸਾਹਿਬ ਦੇ ਇਕ ਛੋਟੇ ਜਿਹੇ ਕਮਰੇ ਵਿਚ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਰਹਿਣਾ ਸਾਡੀ ਮਜਬੂਰੀ ਹੈ, ਜਾਈਏ ਤਾਂ ਕਿੱਥੇ ਜਾਈਏ। ਮੈਂ ਸਿਰਫ ਆਪਣੇ ਬੱਚਿਆਂ ਲਈ ਸੁਰੱਖਿਅਤ ਜ਼ਿੰਦਗੀ ਚਾਹੁੰਦੀ ਹਾਂ। ਅਸੀਂ ਛੇਤੀ ਤੋਂ ਛੇਤੀ ਭਾਰਤ ਦਾ ਰੁੱਖ ਕਰਨਾ ਚਾਹੁੰਦੇ ਹਾਂ। ਕਿਰਪਾ ਕਰਕੇ ਸਾਨੂੰ ਇਥੋਂ ਕੱਢੋ।