ਕਾਬੁਲ ਹਮਲੇ ‘ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ ‘ਪਰਪਲ ਹਾਰਟਜ਼’ ਮੈਡਲ ਨਾਲ ਸਨਮਾਨ

305
Share

ਫਰਿਜ਼ਨੋ (ਕੈਲੀਫੋਰਨੀਆ), 10 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)- ਅਫਗਾਨਿਸਤਾਨ ਦੇ ਕਾਬੁਲ ਵਿੱਚ ਪਿਛਲੇ ਮਹੀਨੇ ਹੋਏ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਨੂੰ
ਸ਼ਰਧਾਂਜਲੀ ਅਤੇ ਸਨਮਾਨ ਦੇਣ ਲਈ ‘ਪਰਪਲ ਹਾਰਟਜ਼’ ਮੈਡਲ ਨਾਲ ਸਨਮਾਨਿਤ ਕੀਤਾ ਹੈ। ਇਹ ਮੈਡਲ ਅਮਰੀਕੀ ਸਰਵਿਸ ਮੈਂਬਰਾਂ ਨੂੰ ਜਖਮੀ ਜਾਂ ਮਾਰੇ ਜਾਣ ਦੀ ਸੂਰਤ ਵਿੱਚ ਸਨਮਾਨ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ। ਇਸਦੇ ਇਲਾਵਾ ਅਮਰੀਕੀ ਨੇਵੀ ਦੇ ਅਨੁਸਾਰ, ਪਿਛਲੇ ਮਹੀਨੇ ਦੇ ਹਮਲੇ ਵਿੱਚ ਮਾਰੇ ਗਏ ਸੇਲਰ ਨੂੰ ਮਰਨ ਤੋਂ ਬਾਅਦ ਤਰੱਕੀ ਵੀ ਦਿੱਤੀ ਗਈ ਹੈ ਤੇ ਹਮਲੇ ਦੇ ਦੌਰਾਨ ਮਰਨ ਵਾਲੇ ਹੋਰ 12 ਸਰਵਿਸ ਮੈਂਬਰਾਂ ਨੂੰ ਪਰਪਲ ਹਾਰਟਜ਼ ਨਾਲ ਸਨਮਾਨਿਤ ਕੀਤਾ ਗਿਆ ਹੈ।  ਅਮਰੀਕੀ ਸੈਨਿਕ ਜਿਹਨਾਂ ਵਿੱਚ ਰਿਆਨ ਨੌਸ, ਡੈਰੀਨ ਹੂਵਰ, ਜੋਹੈਨੀ ਰੋਸਾਰੀਓ ਪਿਚਾਰਡੋ, ਨਿਕੋਲ ਗੀ, ਹੰਟਰ ਲੋਪੇਜ਼,  ਡੇਮਾਗਨ ਪੇਜ, ਹਮਬਰਟੋ ਸਾਂਚੇਜ਼, ਡੇਵਿਡ ਐਸਪਿਨੋਜ਼ਾ, ਜੇਰੇਡ ਸਮਿੱਟਜ਼, ਰੈਕੀ ਮੈਕਕੋਲਮ, ਰੈਂਚੋ ਕੁਕਾਮੋਂ, ਡਾਈਲਨ ਮੇਰੋਲਾ ਅਤੇ ਕਰੀਮ ਨਿਕੋਈ ਆਦਿ ਸ਼ਾਮਲ ਹਨ , ਨੂੰ ਮਿਲਟਰੀ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ।

Share