ਕਾਬੁਲ ਹਮਲਾਵਰਾਂ ਨੂੰ ਬਖਸ਼ਾਂਗੇ ਨਹੀਂ : ਬਾਇਡਨ ਦੀ ਚਿਤਾਵਨੀ

426
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਝੁਕੇ ਸਿਰ ਨਾਲ ਖੜੇ ਬਾਇਡਨ ਦੀ ਤਸਵੀਰ, ਜੋ ਕਾਫ਼ੀ ਵਾਇਰਲ ਹੋ ਰਹੀ ਹੈ।
Share

ਵਾਸ਼ਿੰਗਟਨ, 27 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ’ਚ ਹੋਏ ਹਮਲਿਆਂ ਲਈ ਇਸਲਾਮਿਕ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਹਮਲੇ ’ਚ ਮਾਰੇ ਗਏ ਲੋਕਾਂ ਦੀ ਜਾਨ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ। ਉਨ੍ਹਾਂ ਕਿਹਾ, ‘ਅਸੀਂ ਤੁਹਾਨੂੰ (ਹਮਲਾਵਰਾਂ ਨੂੰ) ਕਾਬੂ ਕਰਕੇ ਸਜ਼ਾ ਦਿਆਂਗੇ।’ ਬਾਇਡਨ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ, ‘ਹਮਲਾ ਕਰਨ ਵਾਲੇ ਤੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਯਾਦ ਰੱਖੋ ਕਿ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ। ਅਸੀਂ ਇਸ ਨੂੰ ਨਹੀਂ ਭੁੱਲਾਂਗੇ। ਅਸੀਂ ਤੁਹਾਨੂੰ ਕਾਬੂ ਕਰਕੇ ਇਸ ਦੀ ਸਜ਼ਾ ਦਿਆਂਗੇ। ਮੈਂ ਆਪਣੇ ਦੇਸ਼ ਦੇ ਹਿੱਤਾਂ ਤੇ ਲੋਕਾਂ ਦੀ ਰੱਖਿਆਂ ਕਰਾਂਗਾ।’
ਬਾਇਡਨ ਦੇ ਅਮਰੀਕੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਵਾਲੀ ਵਾਲੀ ਫੋਟੋ ਵਾਇਰਲ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਨੇੜੇ ਬੀਤੀ ਰਾਤ ਆਤਮਘਾਤੀ ਹਮਲਾਵਰਾਂ ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿਚ 60 ਅਫਗਾਨੀ ਵਿਅਕਤੀਆਂ ਸਣੇ ਅਮਰੀਕੀ ਫੌਜ ਦੇ 13 ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਮਗਰੋਂ ਅਮਰੀਕਾ ਸਥਿਤ ਵਾਈਟ ਹਾਊਸ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਕ ਤਸਵੀਰ ਵਾਇਰਲ ਹੋਈ ਹੈ, ਜਿਸ ਵਿਚ ਉਹ ਸਿਰ ਝੁਕਾ ਕੇ ਅਮਰੀਕੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਹਮਲਾ ਕੀਤਾ ਹੈ ਤੇ ਅਮਰੀਕਾ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Share