ਕਾਬੁਲ ਤੋਂ ਅਫਗਾਨ ਸ਼ਰਨਾਰਥੀਆਂ ਨਾਲ ਭਰੇ ਅਮਰੀਕੀ ਹਵਾਈ ਜਹਾਜ਼ ਨੇ ਸਿਰਜਿਆ ਰਿਕਾਰਡ

432
Share

-ਮਾਲਵਾਹਕ ਜਹਾਜ਼ ’ਚ 823 ਵਿਅਕਤੀ ਸਵਾਰ ਸਨ
ਵਾਸ਼ਿੰਗਟਨ, 21 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਹਵਾਈ ਸੈਨਾ ਨੇ ਖੁਲਾਸਾ ਕੀਤਾ ਹੈ ਕਿ ਅਫ਼ਗਾਨ ਸ਼ਰਨਾਰਥੀਆਂ ਨਾਲ ਭਰੇ ਜਿਸ ਮਾਲਵਾਹਕ ਹਵਾਈ ਜਹਾਜ਼ (ਸੀ-17) ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਉਸ ਵਿਚ ਸਵਾਰ ਵਿਅਕਤੀਆਂ ਦੀ ਗਿਣਤੀ ਜੋ ਕਿ ਪਹਿਲਾਂ 640 ਦੱਸੀ ਗਈ ਸੀ, ਉਹ ਗਿਣਤੀ ਅਸਲ ਵਿਚ 823 ਹੈ। ਕਿਸੇ ਵੀ ਮਾਲਵਾਹਕ ਜਹਾਜ਼ ਵਿਚ 823 ਵਿਅਕਤੀਆਂ ਦਾ ਬੈਠਣਾ ਆਪਣੇ ਆਪ ਵਿਚ ਇਕ ਰਿਕਾਰਡ ਹੈ। ਏਅਰ ਮੋਬਿਲਟੀ ਕਮਾਂਡ ਨੇ ਅੱਜ ਬਿਆਨ ਜਾਰੀ ਕੀਤਾ ਕਿ ਸੀ-17 ਕਾਰਗੋ ਜਹਾਜ਼ ਬੀਤੇ ਸੋਮਵਾਰ ਨੂੰ ਜਦੋਂ ਕਾਬੁਲ ਤੋਂ ਰਵਾਨਾ ਹੋਇਆ ਸੀ ਤਾਂ ਉਸ ਵਿਚ ਸਵਾਰ ਵਿਅਕਤੀਆਂ ਦੀ ਗਿਣਤੀ 640 ਜੋੜੀ ਗਈ ਸੀ। ਇਸੇ ਦੌਰਾਨ ਲੋਕਾਂ ਦੀਆਂ ਝੋਲੀਆਂ ਵਿਚ ਬੈਠੇ ਬੱਚਿਆਂ ਨੂੰ ਨਹੀਂ ਗਿਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਹਜ਼ਾਰਾਂ ਲੋਕ ਦੇਸ਼ ਛੱਡਣ ਲਈ ਕਾਬੁਲ ਹਵਾਈ ਅੱਡੇ ’ਤੇ ਪਹੁੰਚ ਗਏ ਸਨ।

Share