ਕਾਨੂੰਨ ’ਚ ਬਦਲਾਅ ਨਾ ਹੋਇਆ, ਤਾਂ ਭਾਰਤੀ ‘ਡ੍ਰੀਮਰਜ਼’ ਨੂੰ ਛੱਡਣਾ ਪਏਗਾ ਅਮਰੀਕਾ

186
Share

ਵਾਸ਼ਿੰਗਟਨ, 23 ਮਾਰਚ (ਪੰਜਾਬ ਮੇਲ)- ਅਮਰੀਕਾ ’ਚ ਭਾਰਤੀ-ਅਮਰੀਕੀ ‘ਡ੍ਰੀਮਰਜ਼’ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਜੇ ਆਵਾਸ ਪ੍ਰਣਾਲੀ ਵਿਚ ਕੋਈ ਸਾਰਥਕ ਕਾਨੂੰਨੀ ਸੁਧਾਰ ਨਾ ਹੋਇਆ, ਤਾਂ ਉਹ ਦੇਸ਼ ਛੱਡਣ ਲਈ ਮਜਬੂਰ ਹੋ ਜਾਵੇਗੀ, ਜਿੱਥੇ ਉਹ ਚਾਰ ਸਾਲ ਦੀ ਉਮਰ ਤੋਂ ਰਹਿ ਰਹੀ ਹੈ। ‘ਡ੍ਰੀਮਰਜ਼’ ਉਨ੍ਹਾਂ ਪ੍ਰਵਾਸੀਆਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਕੋਲ ਅਮਰੀਕਾ ’ਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਹਨ ਅਤੇ ਜੋ ਬਚਪਨ ਵਿਚ ਆਪਣੇ ਮਾਪਿਆਂ ਨਾਲ ਇੱਥੇ ਆਏ ਸਨ। ਦਸਤਾਵੇਜ਼ਾਂ ਅਨੁਸਾਰ ਅਮਰੀਕਾ ’ਚ 1.1 ਕਰੋੜ ਗੈਰ-ਦਸਤਾਵੇਜ਼ੀ ਪ੍ਰਵਾਸੀ ਹਨ, ਜਿਨ੍ਹਾਂ ਵਿਚੋਂ 500,000 ਤੋਂ ਵੱਧ ਭਾਰਤੀ ਹਨ।

Share