ਕਾਨਪੁਰ ’84 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਕਥਿਤ ਤੌਰ ’ਤੇ ਸ਼ਾਮਲ 5 ਹੋਰ ਮੁਲਜ਼ਮ ਗਿ੍ਰਫ਼ਤਾਰ

9
Share

ਲਖਨਊ, 23 ਜੂਨ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਕਥਿਤ ਤੌਰ ’ਤੇ ਸ਼ਾਮਲ 5 ਹੋਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਹੁਣ ਤੱਕ ਕੁੱਲ ਗਿ੍ਰਫਤਾਰੀਆਂ ਦੀ ਗਿਣਤੀ 11 ਹੋ ਗਈ ਹੈ। ਫੜੇ ਮੁਲਜ਼ਮਾਂ ਤੋਂ ਹੁਣ ਪੁੱਛ ਪੜਤਾਲ ਕੀਤੀ ਜਾਵੇਗੀ। ਐੱਸ.ਆਈ.ਟੀ. ਨੇ ਮੰਗਲਵਾਰ ਨੂੰ ਭੂਰਾ ਅਤੇ ਮੋਮਿਨ ਨੂੰ ਕਾਨਪੁਰ ਤੋਂ ਚੁੱਕਿਆ ਸੀ। ਇਸ ਤੋਂ ਪਹਿਲਾਂ 15 ਜੂਨ ਨੂੰ ਇਸ ਮਾਮਲੇ ’ਚ ਪਹਿਲੀ ਵੱਡੀ ਕਾਰਵਾਈ ਕੀਤੀ ਗਈ ਸੀ, ਜਦੋਂ ਕਾਨਪੁਰ ਤੋਂ ਚਾਰ ਸੈਫੁੱਲਾ ਖਾਨ, ਬਚਨ, ਬੱਪਨ ਅਤੇ ਪੱਕੀ ਨੂੰ ਗਿ੍ਰਫਤਾਰ ਕੀਤਾ ਸੀ। ਚਾਰਾਂ ਨੂੰ ਘਾਟਮਪੁਰ ਇਲਾਕੇ ਤੋਂ ਗਿਫ਼ਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਵਰਨਣਯੋਗ ਹੈ ਕਿ ਕੇਂਦਰੀ ਮੰਤਰਾਲੇ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਨੂੰ ਮੁੜ ਖੋਲ੍ਹਣ ਲਈ ਤਿੰਨ ਸਾਲ ਪਹਿਲਾਂ 2019 ਵਿਚ ਐੱਸ.ਆਈ.ਟੀ. ਕਾਇਮ ਕੀਤੀ ਸੀ। ਟੀਮ ਨੇ 1984 ਦੇ ਸਿੱਖ ਦੰਗਿਆਂ ਦੇ 94 ਮੁਲਜ਼ਮਾਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ’ਚੋਂ 74 ਜ਼ਿੰਦਾ ਹਨ।

Share