ਕਾਂਗੋ ’ਚ ਵਿਦਰੋਹੀਆਂ ਵੱਲੋਂ ਕੀਤੇ ਗਏ ਹਮਲੇ ’ਚ 25 ਲੋਕਾਂ ਦੀ ਮੌਤ

76
Share

ਕਿੰਸ਼ਾਸ਼ਾ, 1 ਜਨਵਰੀ (ਪੰਜਾਬ ਮੇਲ)- ਕਾਂਗੋ ਦੇ ਪੂਰਬੀ ਬੇਨੀ ਇਲਾਕੇ ’ਚ ਵੀਰਵਾਰ ਨੂੰ ਵਿਦਰੋਹੀਆਂ ਵੱਲੋਂ ਕੀਤੇ ਗਏ ਹਮਲੇ ’ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸ਼ੁੱਕਰਵਾਰ ਸਥਾਨਕ ਅਧਿਕਾਰੀਆਂ ਨੇ ਦਿੱਤੀ। ਬੇਨੀ ਇਲਾਕੇ ’ਚ ਗਵਰਨਰ ਦੇ ਨੁਮਾਇੰਦੇ ਸਾਬਿਤੀ ਨਿਜੀਆਮੋਜਾ ਨੇ ਦੱਸਿਆ ਕਿ ਤਿੰਗਵੇ ਪਿੰਡ ’ਚ ਕਿਸਾਨ ਆਪਣੇ ਖੇਤਾਂ ’ਚ ਕੰਮ ਕਰ ਰਹੇ ਸਨ, ਉਸੇ ਦੌਰਾਨ ਅਲਾਇਡ ਡੈਮੋਕਰੈਟਿਕ ਫੋਰਸ ਦੇ ਵਿਦਰੋਹੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਮੁਤਾਬਕ ਬਚਾਅ ਟੀਮਾਂ ਨੂੰ ਝਾੜੀਆਂ ਵਿੱਚੋਂ ਕੁਝ ਲਾਸ਼ਾਂ ਬਰਾਮਦ ਹੋਈਆਂ। ਸਥਾਨਕ ਪ੍ਰਸ਼ਾਸਨ ਦੇ ਨੁਮਾਇੰਦੇ ਬਰਾਵੋ ਮੁਹਿੰਦੋ ਨੇ 25 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਕਈ ਲੋਕਾਂ ਦੇ ਸਿਰ ਕਲਮ ਕਰ ਦਿੱਤੇ ਗਏ। ਮੁਹਿੰਦੋ ਮੁਤਾਬਕ ਬਾਕੀਆਂ ਨੂੰ ਅਗਵਾ ਕਰ ਲਿਆ ਗਿਆ।

Share