ਕਾਂਗਰਸ ਵੱਲੋਂ ਅਕਾਲੀ -ਬੀਜੇਪੀ ਤੋੜ ਵਿਛੋੜਾ ਕਿਸਾਨਾਂ ਦੀ ਜਿੱਤ ਕਰਾਰ

650

ਨਵੀਂ ਦਿੱਲੀ, 27 ਸਤੰਬਰ (ਪੰਜਾਬ ਮੇਲ)- ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ ‘ਚ ਅਕਾਲੀ ਦਲ ਨੇ ਸੱਤਾਧਾਰੀ ਐਨਡੀਏ ਗਠਜੋੜ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਤੋੜ ਵਿਛੋੜੇ ‘ਤੇ ਕਾਂਗਰਸ ਦੀ ਪ੍ਰਤੀਕਿਰਿਆ ਆਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੀ ਜਿੱਤ ਹੈ ਕਿਉਂਕਿ ਅਕਾਲੀ ਦਲ ਨੂੰ ਅੰਨਦਾਤਾ ਅੱਗੇ ਝੁਕਣਾ ਪਿਆ ਤੇ ਸੱਤਾਧਿਰ ਗਠਜੋੜ ਨਾਲੋਂ ਸਬੰਧ ਤੋੜਿਆ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਕਾਲੇ ਕਾਨੂੰਨ ਦੇ ਸਮਰਥਕ ਅਕਾਲੀ ਦਲ ਨੂੰ ਗਠਜੋੜ ਛੱਡਣਾ ਪਿਆ ਤੇ ਸਬੰਧ ਤੋੜਨੇ ਪਏ।’ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੇਤੀ ਬਿੱਲਾਂ ਦੇ ਵਿਰੋਧ ‘ਚ ਸ਼ਨੀਵਾਰ ਰਾਤ ਗਠਜੋੜ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।