ਕਾਂਗਰਸ ਵਿੱਚ ਨੌਜਵਾਨ ਨੇਤਾਵਾਂ ਦੇ ਬਾਗੀ ਸੁਰਾਂ ਦੇ ਵਿਚਕਾਰ ਪਾਰਟੀ ‘ਚ ਬਦਲਾਅ ਦੀ ਮੰਗ ਤੇਜ਼

595
Share

ਚ ਵੱਡਾ ਬਦਲਾਅ ਚਾਹੁੰਦੇ ਨੇ 23 ਸੀਨੀਅਰ ਨੇਤਾ, ਸੋਨੀਆ ਗਾਂਧੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਵਿੱਚ ਨੌਜਵਾਨ ਨੇਤਾਵਾਂ ਦੇ ਬਾਗੀ ਸੁਰਾਂ ਦੇ ਵਿਚਕਾਰ ਪਾਰਟੀ ‘ਚ ਬਦਲਾਅ ਦੀ ਮੰਗ ਤੇਜ਼ ਹੋ ਗਈ ਹੈ। ਪਾਰਟੀ ਦੇ 23 ਸੀਨੀਅਰ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਪਾਰਟੀ ‘ਚ ਉੱਪਰੋਂ ਲੈ ਕੇ ਥੱਲੇ ਤੱਕ ਬਦਲਾਅ ਦੀ ਮੰਗ ਕੀਤੀ ਗਈ ਹੈ। ਇਨ•ਾਂ ਨੇਤਾਵਾਂ ਵਿੱਚ 5 ਸਾਬਕਾ ਮੁੱਖ ਮੰਤਰੀ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਸੰਸਦ ਮੈਂਬਰ ਤੇ ਸਾਰੇ ਸਾਬਕਾ ਕੇਂਦਰੀ ਮੰਤਰੀ ਸ਼ਾਮਲ ਹਨ। ਉਨ•ਾਂ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਵਿੱਚ ਮੁਕੰਮਲ ਤਬਦੀਲੀ ਲਿਆਉਣ ਲਈ ਕਿਹਾ ਹੈ। ਉਨ•ਾਂ ਨੂੰ ਚਿੰਤਾ ਹੈ ਕਿ ਕਾਂਗਰਸ ਪਾਰਟੀ ਪਿਛਲੇ ਛੇ ਸਾਲਾਂ ਤੋਂ ਕੇਂਦਰ ਵਿੱਚ ਸੱਤਾ ਤੋਂ ਬਾਹਰ ਹੈ। ਅੱਗੇ ਵੀ ਕਾਂਗਰਸ ਦਾ ਭਵਿੱਖ ਹਨੇਰੇ ਵਿੱਚ ਦਿਖਾਈ ਦੇ ਰਿਹਾ ਹੈ। ਇਸ ਦੇ ਮੱਦੇਨਜ਼ਰ ਹੁਣ ਇਨ•ਾਂ ਨੇਤਾਵਾਂ ਨੇ ਪਾਰਟੀ ਵਿੱਚ ਵੱਡੀ ਤਬਦੀਲੀ ਕਰਨ ਦੀ ਮੰਗ ਕੀਤੀ ਹੈ।
ਇੱਕ ਅੰਗਰੇਜ਼ੀ ਅਖਬਾਰ ‘ਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਇਸ ਪੱਤਰ ਵਿਚਲੇ ਨੇਤਾਵਾਂ ਨੇ ਭਾਜਪਾ ਦੀ ਤਰੱਕੀ ਨੂੰ ਮੰਨਿਆ ਹੈ। ਉਨ•ਾਂ ਮੰਨਿਆ ਹੈ ਕਿ ਨੌਜਵਾਨਾਂ ਨੇ ਨਰਿੰਦਰ ਮੋਦੀ ਨੂੰ ਫੈਸਲਾਕੁੰਨ ਵੋਟ ਦਿੱਤੀ ਸੀ। ਕਾਂਗਰਸ ਨੇ ਨੌਜਵਾਨਾਂ ਦਾ ਭਰੋਸਾ ਗੁਆ ਦਿੱਤਾ ਹੈ ਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਰੇ ਨੇਤਾਵਾਂ ਨੇ ਇਹ ਪੱਤਰ ਲਗਭਗ ਇੱਕ ਹਫ਼ਤਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਵੱਡੇ ਬਦਲਾਅ ਦੀ ਮੰਗ ਕਰਦਿਆਂ ਭੇਜਿਆ ਸੀ। ਉਨ•ਾਂ ਪੱਤਰ ਰਾਹੀਂ ‘ਪੂਰਨ-ਸਮੇਂ ਤੇ ਪ੍ਰਭਾਵਸ਼ਾਲੀ ਲੀਡਰਸ਼ਿਪ’ ਦੀ ਮੰਗ ਵੀ ਕੀਤੀ ਹੈ। ਇੱਕ ਲੀਡਰਸ਼ਿਪ ਜਿਹੜੀ ਦਿਖਾਈ ਵੀ ਦੇਵੇ ਤੇ ਸਰਗਰਮ ਵੀ ਹੋਵੇ। ਕਾਂਗਰਸੀ ਨੇਤਾਵਾਂ ਨੇ ਜ਼ੋਰ ਦਿੱਤਾ ਹੈ ਕਿ ਪਾਰਟੀ ਦਾ ਕੰਟਰੋਲ ਕਮਜ਼ੋਰ ਹੋ ਗਿਆ ਹੈ ਤੇ ਇਸ ਲਈ ਪੁਨਰਗਠਨ ਦੀ ਲੋੜ ਹੈ। ਇਸ ਨਾਲ ਹੀ ਭਵਿੱਖ ਵਿੱਚ ਕਾਂਗਰਸ ਸੱਤਾ ਵਿੱਚ ਆਉਣ ਦੇ ਯੋਗ ਹੋਵੇਗੀ।


Share