ਕਾਂਗਰਸ ਵਰਕਰਾਂ ਨੇ ਹਰਸਿਮਰਤ ਤੇ ਸੁਖਬੀਰ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦਾ ਕੀਤਾ ਫ਼ੈਸਲਾ

645

ਬਠਿੰਡਾ, 24 ਸੰਤਬਰ (ਪੰਜਾਬ ਮੇਲ)- ਬਠਿੰਡਾ ਵਿੱਚ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦਾ ਫ਼ੈਸਲਾ ਕੀਤਾ। ਵਿਰੋਧ ਜਤਾਉਂਦੇ ਹੋਏ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਅਕਾਲੀ ਦਲ ਦੋਗਲੀ ਰਾਜਨੀਤੀ ਕਰ ਰਿਹਾ ਹੈ। ਇੱਥੋਂ ਤੱਕ ਕਿ ਕਿਸਾਨਾਂ ਦੇ ਵਿਰੁੱਧ ਕੇਂਦਰ ਸਰਕਾਰ ਜੋ ਬਿੱਲ ਲੈ ਕੇ ਆਈ ਹੈ, ਉਹ ਉਸ ਦਾ ਵਿਰੋਧ ਵੀ ਕਰ ਰਹੇ ਹਨ ਤੇ ਉਸ ਦੇ ਹੱਕ ਵਿੱਚ ਵੀ ਖੜ੍ਹੇ ਹਨ। ਅੱਜ ਵੀ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਨਹੀਂ ਛੱਡਿਆ ਜਿਸ ਕਰਕੇ ਅੱਜ ਅਸੀਂ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਾਂ ਤੇ ਕਿਸਾਨਾਂ ਲਈ ਜਿੱਥੇ ਤੱਕ ਲੜਾਈ ਲੜਨੀ ਪਵੇਗੀ, ਅਸੀਂ ਲੜਾਂਗੇ। ਉਨ੍ਹਾਂ 25 ਸਤੰਬਰ ਨੂੰ ਪੂਰਨ ਤੌਰ ‘ਤੇ ਪੰਜਾਬ ਬੰਦ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਇਸ ਪ੍ਰਦਰਸ਼ਨ ਵਿੱਚ ਹਰ ਇੱਕ ਜਥੇਬੰਦੀਆਂ ਤੇ ਹਰ ਇੱਕ ਵਰਗ ਸ਼ਾਮਲ ਹੈ।