ਕਾਂਗਰਸ ਨੇ ਮੁੜ ਲਿਖਿਆ ਫੇਸਬੁੱਕ ਦੇ ਸੀ.ਈ.ਓ. ਨੂੰ ਪੱਤਰ

377
Share

ਫੇਸਬੁੱਕ ਤੇ ਭਾਜਪਾ ਨੇਤਾਵਾਂ ਦਰਮਿਆਨ ਗੰਢਤੁੱਪ ਦਾ ਲਾਇਆ ਦੋਸ਼
ਨਵੀਂ ਦਿੱਲੀ, 29 ਅਗਸਤ (ਪੰਜਾਬ ਮੇਲ)- ਕਾਂਗਰਸ ਨੇ ਸ਼ਨਿੱਚਰਵਾਰ ਨੂੰ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਮੁੜ ਪੱਤਰ ਲਿਖਿਆ ਅਤੇ ਸਵਾਲ ਕੀਤਾ ਕਿ ਸੋਸ਼ਲ ਨੈੱਟਵਰਕਿੰਗ ਕੰਪਨੀ ਦੀ ਭਾਰਤੀ ਇਕਾਈ ਵੱਲੋਂ ਸੱਤਾਧਾਰੀ ਭਾਜਪਾ ਦੀ ਕੀਤੀ ਜਾ ਰਹੀ ਮਦਦ ਸਬੰਧੀ ਕੰਪਨੀ ਨੇ ਹੁਣ ਤੱਕ ਕੀ ਕਦਮ ਚੁੱਕਿਆ ਹੈ। ਮੁੱਖ ਵਿਰੋਧੀ ਧਿਰ ਨੇ ਇਹ ਵੀ ਕਿਹਾ ਹੈ ਕਿ ਕੁਝ ਫੇਸਬੁੱਕ ਕਰਮਚਾਰੀਆਂ ਅਤੇ ਭਾਜਪਾ ਦਰਮਿਆਨ ਕਥਿਤ ‘ਗੰਢਤੁੱਪ’ ਦੇ ਮਾਮਲੇ ‘ਚ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਇਹ ਪੱਤਰ ਪਾਰਟੀ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਨੇ ਜ਼ੁਕਰਬਰਗ ਨੂੰ ਪੱਤਰ ਲਿਖਿਆ ਹੈ ਤੇ ਇਸ ਦੀ ਪੁਸ਼ਟੀ ਅਮਰੀਕਾ ਦੀ ਮਸ਼ਹੂਰ ਰਸਾਲੇ ‘ਟਾਈਮ’ ਨੇ ਕੀਤੀ ਹੈ।


Share