ਕਾਂਗਰਸ ਨੇ ਕੰਨਿਆਕੁਮਾਰੀ ਲੋਕ ਸਭਾ ਜ਼ਿਮਨੀ ਚੋਣ ਮੁੜ ਜਿੱਤੀ

446
Kanyakumari: Congress candidate Vijay Vasanth recives certificate after winning the bypoll of Lok Sabha seat against his nearest rival and former union minister Pon Radhakrishnan, in Kanyakumari, Monday. May3 , 2021.(PTI Photo) (PTI05_03_2021_000049B)
Share

ਚੇਨੱਈ, 4 ਮਈ (ਪੰਜਾਬ ਮੇਲ)- ਕਾਂਰਗਸ ਨੇ ਕੰਨਿਆਕੁਮਾਰੀ ਲੋਕ ਸਭਾ ਜ਼ਿਮਨੀ ਚੋਣ ਮੁੜ ਤੋਂ ਜਿੱਤ ਲਈ ਹੈ। ਪਾਰਟੀ ਦੇ ਉਮੀਦਵਾਰ ਵਿਜੈ ਵਸੰਤ ਨੇ ਸਾਬਕਾ ਕੇਂਦਰੀ ਮੰਤਰੀ ਪੋਨ ਰਾਧਾਕਿ੍ਰਸ਼ਨਨ ਨੂੰ ਇਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। ਕਾਂਗਰਸ ਦੇ ਸੀਨੀਅਰ ਆਗੂ ਐੱਚ. ਵਸੰਤ ਕੁਮਾਰ ਦੀ ਪਿਛਲੇ ਸਾਲ ਕਰੋਨਾ ਕਾਰਨ ਮੌਤ ਹੋਣ ਕਾਰਨ ਕੰਨਿਆਕੁਮਾਰੀ ਤੋਂ ਜ਼ਿਮਨੀ ਚੋਣ ਕਰਾਉਣੀ ਪਈ ਹੈ। ਵਸੰਤ ਕੁਮਾਰ ਦੇ ਪੁੱਤਰ ਵਿਜੈ ਵਸੰਤ ਨੂੰ ਭਾਜਪਾ ਆਗੂ ਰਾਧਾਕਿ੍ਰਸ਼ਨਨ ਨੇ ਚੁਣੌਤੀ ਦਿੱਤੀ ਸੀ, ਜੋ ਇਥੋਂ 2014 ’ਚ ਚੋਣ ਜਿੱਤੇ ਸਨ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਵਿਜੈ ਵਸੰਤ ਨੂੰ ਕੁੱਲ 5,76,037 ਵੋਟਾਂ ਮਿਲੀਆਂ ਅਤੇ ਜਿੱਤ ਦਾ ਫਰਕ 1,37,950 ਰਿਹਾ। ਵਿਜੈ ਵਸੰਤ ਨੇ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਘਰਾਂ ਅੰਦਰ ਰਹਿਣ ਅਤੇ ਕਿਸੇ ਤਰ੍ਹਾਂ ਦਾ ਜਸ਼ਨ ਨਾ ਮਨਾਉਣ, ਸਗੋਂ ਉਹ ਲੋੜਵੰਦਾਂ ਦੀ ਮਦਦ ਕਰਨ।

Share