ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਨਾਰਾਜ਼

578
Share

ਨਵੀਂ ਦਿੱਲੀ, 20 ਸਤੰਬਰ (ਪੰਜਾਬ ਮੇਲ)-ਕਾਂਗਰਸ ਦੇ ਸੀਨੀਅਰ ਆਗੂ ਜਿਨ੍ਹਾਂ ’ਚ ਕੁਝ ਜੀ-23 ਦੇ ਆਗੂ ਵੀ ਸ਼ਾਮਲ ਹਨ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਤਰੀਕੇ ਤੋਂ ਨਾਰਾਜ਼ ਹਨ। ਜੀ-23 ਦੇ ਸੂਤਰਾਂ ਨੇ ਕਿਹਾ ਕਿ ਕਾਂਗਰਸ ਨੇ ਤਿੰਨ ਹੈਂਗਮੈਨ (ਜੱਲਾਦ) ਭੇਜੇ-ਇਕ ਸਾਬਕਾ ਮੁੱਖ ਮੰਤਰੀ ਜੋ ਦੋ ਸੀਟਾਂ ਤੋਂ ਹਾਰ ਗਿਆ, ਇਕ ਦਿੱਲੀ ਦਾ ਆਗੂ ਜੋ ਲਗਾਤਾਰ ਚੋਣਾਂ ’ਚ ਜ਼ੀਰੋ ਸਕੋਰ ਕਰ ਰਿਹਾ ਹੈ ਤੇ ਇਕ ਵਿਅਕਤੀ ਜੋ ਮੁੱਖ ਮੰਤਰੀ ਦੇ ਕੱਦ ਨਾਲ ਮੇਲ ਨਹੀਂ ਖਾਂਦਾ। ਨਾਰਾਜ਼ ਆਗੂਆਂ ’ਚੋਂ ਜ਼ਿਆਦਾਤਰ ਨੇ ਕੈਪਟਨ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਪਰ ਨਾਲ ਹੀ ਜਨਤਕ ਤੌਰ ’ਤੇ ਬੋਲ੍ਹਣ ਨੂੰ ਖੁਦ ਨੂੰ ਰੋਕ ਲਿਆ। ਸੂਤਰਾਂ ਨੇ ਕਿਹਾ ਕਾਂਗਰਸ ਨੇ ਕੈਪਟਨ ਦੇ ਵਿਰੋਧ ਦੀ ਉਮੀਦ ਨਹੀਂ ਕੀਤੀ ਸੀ ਤੇ ਸੋਚਿਆ ਸੀ ਕਿ ਸੀ.ਐੱਲ.ਪੀ. ’ਚ ਸ਼ਾਮਲ ਹੋਣਗੇ, ਪਰ ਉਨ੍ਹਾਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਤੇ ਬੈਠਕ ’ਚ ਸ਼ਾਮਲ ਨਹੀਂ ਹੋਏ।

Share