ਕਾਂਗਰਸ ਦਾ ਮੁਹਾਲੀ ਨਗਰ ਨਿਗਮ ‘ਤੇ ਕਬਜ਼ਾ

613
Share

ਚੰਡੀਗੜ੍ਹ, 18 ਫਰਵਰੀ (ਪੰਜਾਬ ਮੇਲ)- ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ ਦੀ ਦਬਦਬਾ ਹੈ। ਹੁਣ ਤੱਕ ਕਾਂਗਰਸ ਨੇ 50 ਵਿੱਚੋਂ 35 ਸੀਟਾਂ ਜਿੱਤ ਲਈਆਂ ਹਨ। ਇਸ ਦੇ ਨਾਲ ਹੀ ਮੁਹਾਲੀ ਨਗਰ ਨਿਗਮ ਉੱਪਰ ਵੀ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਪੰਜਾਬ ਦੀਆਂ 8 ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਪਹਿਲਾਂ ਹੀ ਛੇ ਨਗਰ ਨਿਗਮਾਂ ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਬਠਿੰਡਾ ’ਤੇ ਕਬਜ਼ਾ ਕਰ ਲਿਆ ਹੈ। ਮੋਗਾ ਵਿੱਚ ਅਕਾਲੀ ਦਲ ਦੀਆਂ ਸੀਟਾਂ ਵੱਧ ਹਨ। ਮੁਹਾਲੀ ਵਿੱਚ ਵੀ ਨਤੀਜੇ ਹੈਰਾਨੀਜਨਕ ਰਹੇ। ਇੱਥੇ ਅਕਾਲੀ ਦਲ ਤੇ ਬੀਜੇਪੀ ਨੂੰ ਅਜੇ ਕੋਈ ਸੀਟ ਨਹੀਂ ਮਿਲੀ। ਆਜ਼ਾਦ ਉਮੀਦਵਾਰਾਂ ਨੂੰ ਨੌਂ ਸੀਟਾਂ ਮਿਲੀਆਂ ਹਨ। ਦੱਸ ਦਈਏ ਕਿ ਮੁਹਾਲੀ ਦੇ 2 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਕਾਰਨ ਬੁੱਧਵਾਰ ਨੂੰ ਇੱਥੇ ਵੋਟਾਂ ਦੀ ਗਿਣਤੀ ਨਹੀਂ ਹੋਈ ਸੀ। ਇਸ ਲਈ ਮੁਹਾਲੀ ਵਿੱਚ ਵੋਟਾਂ ਗਿਣਤੀ ਅੱਜ ਹੋ ਰਹੀ ਹੈ।


Share