ਕਾਂਗਰਸ ’ਚ ਸ਼ਾਮਲ 3 ‘ਆਪ’ ਵਿਧਾਇਕਾਂ ਬਾਰੇ ਫ਼ੈਸਲਾ ਦੇਰੀ ਨਾਲ 

57
Share

ਜਲੰਧਰ, 12 ਜੂਨ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਲ ਕੀਤੇ ਗਏ 3 ‘ਆਪ’ ਵਿਧਾਇਕਾਂ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਵੱਲੋਂ ਫ਼ੈਸਲਾ ਅਜੇ ਕੁਝ ਸਮੇਂ ਬਾਅਦ ਲਿਆ ਜਾਵੇਗਾ। ਕੈਪਟਨ ਨੇ ਸੁਖਪਾਲ ਸਿੰਘ ਖਹਿਰਾ ਅਤੇ 2 ਹੋਰ ‘ਆਪ’ ਵਿਧਾਇਕਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਸਿਆਸੀ ਹਲਕਿਆਂ ’ਚ ਹਲਚਲ ਪੈਦਾ ਕਰ ਦਿੱਤੀ ਸੀ। ‘ਆਪ’ ਦੇ ਇਨ੍ਹਾਂ ਤਿੰਨੋਂ ਵਿਧਾਇਕਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤੇ ਸਨ।

ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਹੁਣ ਸੂਬਾ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਘੱਟ ਸਮਾਂ ਬਚਿਆ ਹੈ। ਇਸ ਲਈ ਨਾ ਤਾਂ ਉੱਪ-ਚੋਣਾਂ ਹੋਣਗੀਆਂ ਅਤੇ ਨਾ ਹੀ ਤਿੰਨੋਂ ਵਿਧਾਇਕਾਂ ਦੇ ਅਸਤੀਫ਼ੇ ਜਲਦਬਾਜ਼ੀ ’ਚ ਸਵੀਕਾਰ ਕੀਤੇ ਜਾਣਗੇ। ਇਥੇ ਦੱਸਣਯੋਗ ਹੈ ਕਿ ਨਿਯਮਾਂ ਅਨੁਸਾਰ ਜਦੋਂ ਵਿਧਾਨ ਸਭਾ ਚੋਣਾਂ ’ਚ 6 ਮਹੀਨੇ ਰਹਿ ਜਾਣ ਤਾਂ ਚੋਣ ਕਮਿਸ਼ਨ ਵੱਲੋਂ ਉੱਪ-ਚੋਣਾਂ ਨਹੀਂ ਕਰਵਾਈਆਂ ਜਾਂਦੀਆਂ। ਇਸ ਲਈ ਇਹ ਲਗਭਗ ਤੈਅ ਹੈ ਕਿ ਇਨ੍ਹਾਂ ਤਿੰਨੋਂ ਵਿਧਾਇਕਾਂ ਨੂੰ ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਜਾਵੇ। ਅਗਲੀਆਂ ਆਮ ਚੋਣਾਂ ਵਿਚ ਇਹੀ 3 ਵਿਧਾਇਕ ਕਾਂਗਰਸ ਦੇ ਚਿਹਰੇ ਹੋ ਸਕਦੇ ਹਨ।


Share