ਕਸ਼ਮੀਰ ’ਚ ਕੜਾਕੇ ਦੀ ਠੰਢ ਦਾ ਮੌਸਮ ਸ਼ੁਰੂ

583
31 ਦਸੰਬਰ ਤੋਂ 31 ਜਨਵਰੀ ਤਕ ਕਸ਼ਮੀਰ ਵਿੱਚ ਰਹਿੰਦੀ ਹੈ ਸੀਤ ਲਹਿਰ 
ਸ੍ਰੀਨਗਰ, 21 ਦਸੰਬਰ (ਪੰਜਾਬ ਮੇਲ)- ਕਸ਼ਮੀਰ ’ਚ 40 ਦਿਨਾਂ ਤੱਕ ਪੈਣ ਵਾਲੀ ਕੜਾਕੇ ਦੀ ਠੰਢ ਦਾ ਮੌਸਮ ‘ਚਿਲਈ ਕਲਾਂ’ ਸੋਮਵਾਰ ਨੂੰ ਸ਼ੁਰੂ ਹੋ ਗਿਆ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 31 ਦਸੰਬਰ ਤੋਂ 31 ਜਨਵਰੀ ਤਕ ਕਸ਼ਮੀਰ ਵਿੱਚ ਸੀਤ ਲਹਿਰ ਰਹਿੰਦੀ ਹੈ। ਇਸ ਦੌਰਾਨ ਇਲਾਕੇ ਵਿੱਚ ਕੜਾਕੇ ਦੀ ਠੰਢ ਪੈਂਦੀ ਹੈ। ਇਸ ਦੌਰਾਨ ਤਾਪਮਾਨ ਤੇਜ਼ੀ ਨਾਲ ਡਿੱਗਣ ਲੱਗਦਾ ਹੈ, ਜਿਸ ਨਾਲ ਡਲ ਝੀਲ ਸਮੇਤ ਤਲਾਬਾਂ ਅਤੇ ਵਾਦੀ ਦੇ ਵੱਖ ਵੱਖ ਇਲਾਕਿਆਂ ਵਿੱਚ ਪਾਣੀ ਜਮ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬਰਫਬਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 31 ਜਨਵਰੀ ਨੂੰ ‘ਚਿਲਈ ਕਲਾਂ’ ਖਤਮ ਹੋਣ ਬਾਅਦ ਕਸ਼ਮੀਰ ਵਿੱਚ ਸੀਤ ਲਹਿਰ ਜਾਰੀ ਰਹਿੰਦੀ ਹੈ। ਇਸ ਤੋਂ ਬਾਅਦ 20 ਦਿਨ ਦਾ ‘ਚਿਲਾ ਖੁਰਦ’ ਅਤੇ ਮਗਰੋਂ 10 ਦਿਨਾਂ ਦਾ ‘ਚਿਲਈ ਬੱਚਾ’ ਸ਼ੁਰੂ ਹੋ ਜਾਂਦਾ ਹੈ।