ਕਰੋਨਾ ਸਰੋਤ ਦਾ ਪਤਾ ਲਾਉਣ ਲਈ ਚੱਲ ਰਹੀ ਜਾਂਚ ’ਚ ਚੀਨ ਦੀ ਦਖਲਅੰਦਾਜ਼ੀ ਤੋਂ ਅਮਰੀਕਾ ਚਿੰਤਤ

117
Share

ਵਾਸ਼ਿੰਗਟਨ, 15 ਫਰਵਰੀ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਟੀਮ ਦੀ ਵੁਹਾਨ ’ਚ ਕੋਰੋਨਾ ਦੇ ਸਰੋਤ ਦਾ ਪਤਾ ਲਗਾਉਣ ਦੀ ਚੱਲ ਰਹੀ ਜਾਂਚ ’ਚ ਚੀਨ ਦੀ ਦਖਲਅੰਦਾਜ਼ੀ ’ਤੇ ਅਮਰੀਕਾ ਨੇ ਚਿੰਤਾ ਪ੍ਰਗਟ ਕੀਤੀ ਹੈ। ਚੀਨ ਨੇ ਅਮਰੀਕਾ ਦੇ ਇਸ ਬਿਆਨ ਨੂੰ ਬਹੁਪੱਖੀ ਸਹਿਯੋਗ ਦੀ ਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਿਆ ਹੈ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈੱਕ ਸੁਲੀਵਨ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਜਾਂਚ ਨੂੰ ਲੈ ਕੇ ਚੀਨ ਦਾ ਰਵੱਈਆ ਹੈ, ਉਸ ਤੋਂ ਚਿੰਤਤ ਹੋਣਾ ਲਾਜ਼ਮੀ ਹੈ। ਵਿਗਿਆਨਕ ਜਾਂਚ ਵਿਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ। ਭਵਿੱਖ ਵਿਚ ਕਿਸੇ ਵੀ ਇਸ ਤਰ੍ਹਾਂ ਦੀ ਮਹਾਮਾਰੀ ਨਾਲ ਨਿਪਟਣ ਲਈ ਇਹ ਜ਼ਰੂਰੀ ਹੈ ਕਿ ਕੋਰੋਨਾ ਮਹਾਮਾਰੀ ਨੂੰ ਠੀਕ ਤਰ੍ਹਾਂ ਸਮਿਝਆ ਜਾਵੇ। ਜੈੱਕ ਸੁਲੀਵਨ ਨੇ ਕਿਹਾ ਕਿ ਚੀਨ ਨੂੰ ਕੋਰੋਨਾ ਦੇ ਆਰੰਭਿਕ ਪੱਧਰ ਦੇ ਸੰਪੂਰਣ ਅੰਕੜਿਆਂ ਨੂੰ ਜਾਂਚ ਟੀਮ ਨੂੰ ਉਪਲੱਬਧ ਕਰਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜੋਅ ਬਾਇਡਨ ਪ੍ਰਸ਼ਾਸਨ ਨੇ ਡਬਲਯੂ.ਐੱਚ.ਓ. ’ਚ ਦੁਬਾਰਾ ਸ਼ਾਮਲ ਹੋਣ ਦਾ ਫ਼ੈਸਲਾ ਕਰਨ ਦੇ ਨਾਲ ਹੀ ਹੁਣ ਤੱਕ ਦੀ ਜਾਂਚ ਨੂੰ ਨਾਕਾਫ਼ੀ ਦੱਸਿਆ ਸੀ। ਅਮਰੀਕਾ ਨੇ ਇਸ ’ਤੇ ਸੁਤੰਤਰ ਰੂਪ ਤੋਂ ਜਾਂਚ ਕਰਨ ’ਤੇ ਜ਼ੋਰ ਦਿੱਤਾ ਹੈ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਡਬਲਯੂ.ਐੱਚ.ਓ. ਦੀ ਭਰੋਸੇਯੋਗਤਾ ਸਭ ਤੋਂ ਉਪਰ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਡਬਲਯੂ.ਐੱਚ.ਓ. ਦੀ ਟੀਮ ਵੁਹਾਨ ’ਚ ਕੋਰੋਨਾ ਦੇ ਆਰੰਭਿਕ ਸਰੋਤ ਦੀ ਜਾਂਚ ਕਰ ਰਹੀ ਹੈ। ਚੀਨ ਇਸ ਦੇ ਸਬੰਧ ਵਿਚ ਪੂਰੇ ਅਤੇ ਆਰੰਭਿਕ ਅੰਕੜੇ ਦੇਣ ’ਚ ਨਾਂਹ-ਨੁਕਰ ਕਰ ਰਿਹਾ ਹੈ। ਜਾਂਚ ਟੀਮ ਪਹਿਲੇ ਹੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਕੋਰੋਨਾ ਦਾ ਵਾਇਰਸ ਕਿਸੇ ਲੈਬ ’ਚ ਤਿਆਰ ਨਹੀਂ ਕੀਤਾ ਗਿਆ ਹੈ।

Share