ਕਰੋਨਾ ਵਾਇਰਸ : ਜਲੰਧਰ ’ਚ 7 ਹੋਰ ਮਰੀਜ਼ਾਂ ਦੀਆਂ ਰਿਪੋਰਟਾਂ ਆਈਆਂ ਪਾਜ਼ੇਟਿਵ

823

ਜਲੰਧਰ, 8 ਮਈ (ਪੰਜਾਬ ਮੇਲ)- ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਜਲੰਧਰ ਪਹਿਲਾਂ ਹੀ ਰੈੱਡ ਜ਼ੋਨ ਐਲਾਨਿਆ ਗਿਆ ਹੈ। ਅੱਜ 7 ਹੋਰ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਵਿੱਚ ਤਿੰਨ ਨਿਊ ਗੋਬਿੰਦਪੁਰ ਬਸਤੀ ਗੂਜਾਂ ਦੇ ਹਨ। ਇਸ ਇਲਾਕੇ ਵਿੱਚ ਇੱਕ ਵਿਆਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ ਸੀ। ਇਹ ਤਿੰਨ ਮਰੀਜ਼ ਵੀ ਉਸ ਦੇ ਸੰਪਰਕ ਵਿੱਚ ਸਨ। ਇੱਕ ਮਰੀਜ਼ ਬਸਤੀ ਦਾਨਿਸ਼ਮੰਦਾਂ ਦਾ ਹੈ, ਜਦ ਕਿ ਤਿੰਨ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਹਨ। ਮੇਅਰ ਜਗਦੀਸ਼ ਰਾਜਾ ਦੇ ਓਐੱਸਡੀ ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਇਸ ਵਾਰ ਪਾਜ਼ੇਟਿਵ ਆਈ ਹੈ, ਜਦ ਕਿ ਪਿਛਲੀ ਵਾਰ ਰਿਪੋਰਟ ਨੈਗੇਟਿਵ ਆ ਗਈ ਸੀ।