ਕਰੋਨਾ ਰੋਕੂ ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ’ਚ ਰੁੱਕ ਸਕਦਾ ਹੈ ਕਰੋਨਾ ਟੀਕਾਕਰਨ

277
Share

ਲੰਡਨ, 10 ਅਪ੍ਰੈਲ (ਪੰਜਾਬ ਮੇਲ)- ਯੂਨੀਸੈਫ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਕਰੋਨਾ ਰੋਕੂ ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ਵਿਚ ਕਰੋਨਾ ਟੀਕਾਕਰਨ ਕੁਝ ਦੇਰ ਲਈ ਰੁਕ ਸਕਦਾ ਹੈ, ਇਨ੍ਹਾਂ 60 ਦੇਸ਼ਾਂ ਵਿਚ ਦੁਨੀਆਂ ਭਰ ਦੇ ਕੁਝ ਗਰੀਬ ਦੇਸ਼ ਵੀ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦੋ ਹਫਤਿਆਂ ਦੌਰਾਨ 92 ਵਿਕਾਸਸ਼ੀਲ ਦੇਸ਼ਾਂ ’ਚ 20 ਲੱਖ ਤੋਂ ਘੱਟ ਕਰੋਨਾ ਟੀਕਿਆਂ ਦੀ ਸਪਲਾਈ ਕੀਤੀ ਗਈ, ਜਦਕਿ ਇਕੱਲੇ ਬਰਤਾਨੀਆ ਵਿਚ ਹੀ ਇੰਨੀ ਹੀ ਸਪਲਾਈ ਦਿੱਤੀ ਗਈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਨੇ ਕਰੋਨਾ ਟੀਕਿਆਂ ਦੀ ਵੰਡ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਮੀਰ ਦੇਸ਼ਾਂ ਵਿਚ ਚਾਰ ਲੋਕਾਂ ਵਿਚੋਂ ਇਕ ਨੂੰ ਕਰੋਨਾ ਟੀਕਾ ਲਾਇਆ ਗਿਆ ਹੈ, ਜਦਕਿ ਗਰੀਬ ਦੇਸ਼ਾਂ ਵਿਚ 500 ਲੋਕਾਂ ਵਿਚੋਂ ਇਕ ਨੂੰ ਕਰੋਨਾ ਟੀਕਾ ਲਾਇਆ ਜਾ ਰਿਹਾ ਹੈ।

Share