ਕਰੋਨਾ ਮਾਮਲਿਆਂ ’ਚ ਨਿਰੰਤਰ ਕਮੀ ਕਾਰਨ ਇੰਗਲੈਂਡ ਤੇ ਇਜ਼ਰਾਇਲ ’ਚ ਪਾਬੰਦੀਆਂ ਖ਼ਤਮ ਕਰਨ ਦੀ ਤਿਆਰੀ

148
Share

ਲੰਡਨ, 25 ਮਈ (ਪੰਜਾਬ ਮੇਲ)- ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ ’ਚ ਨਵੇਂ ਮਾਮਲਿਆਂ ’ਚ ਨਿਰੰਤਰ ਕਮੀ ਆ ਰਹੀ ਆ ਰਹੀ ਹੈ। ਨਤੀਜੇ ਵਜੋਂ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਹੇ ਇੰਗਲੈਂਡ ’ਚ ਪਾਬੰਦੀਆਂ ਖ਼ਤਮ ਕਰਨ ਦੀ ਤਿਆਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚੀਆਂ ਹੋਈਆਂ ਪਾਬੰਦੀਆਂ ਜੂਨ ’ਚ ਖ਼ਤਮ ਹੋ ਸਕਦੀਆਂ ਹਨ।
ਉਧਰ, ਇਜ਼ਰਾਈਲ ’ਚ ਇਕ ਜੂਨ ਤੋਂ ਤਕਰੀਬਨ ਸਾਰੀਆਂ ਪਾਬੰਦੀਆਂ ਖ਼ਤਮ ਕਰਨ ਦੀ ਤਿਆਰੀ ਹੈ। ਇਸ ਦੌਰਾਨ ਬੀਤੇ 24 ਘੰਟਿਆਂ ’ਚ ਦੁਨੀਆਂ ਭਰ ’ਚ ਕਰੀਬ ਪੰਜ ਲੱਖ ਨਵੇਂ ਇਨਫੈਕਟਿਡ ਵਧ ਗਏ ਤੇ ਦਸ ਹਜ਼ਾਰ ਪੀੜਤਾਂ ਦੀ ਮੌਤ ਹੋ ਗਈ।
ਬਰਤਾਨਵੀ ਅਧਿਕਾਰੀਆਂ ਨੇ ਦੇਸ਼ ’ਚ ਹੁਣ ਦੇ ਸਮੇਂ ’ਚ ਕੋਰੋਨਾ ਦੇ ਨਵੇਂ ਵੈਰੀਐੈਂਟ ਦੇ ਕੇਸ ਵਧਣ ’ਤੇ ਚਿੰਤਾ ਪ੍ਰਗਟਾਈ ਹੈ। ਇੱਥੇ ਇਕ ਨਵੇਂ ਵੈਰੀਐੈਂਟ ਦੇ ਕਰੀਬ ਤਿੰਨ ਹਜ਼ਾਰ ਮਾਮਲੇ ਮਿਲੇ ਹਨ। ਇਹ ਵੈਰੀਐਂਟ ਸਭ ਤੋਂ ਪਹਿਲਾਂ ਭਾਰਤ ’ਚ ਆਇਆ ਸੀ। ਜਦਕਿ ਦੇਸ਼ ਭਰ ’ਚ ਕੋਰੋਨਾ ਦੇ ਕੁੱਲ 44 ਲੱਖ 62 ਹਜ਼ਾਰ ਤੋਂ ਵੱਧ ਮਾਮਲੇ ਪਾਏ ਗਏ ਤੇ ਇਕ ਲੱਖ 27 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਇਧਰ ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਪਹਿਲੀ ਜੂਨ ਤੋਂ ਕਰੀਬ ਸਾਰੀਆਂ ਕੋਰੋਨਾ ਰੋਕੂ ਪਾਬੰਦੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਦੇਸ਼ ’ਚ ਲੰਬੇ ਸਮੇਂ ਤੋਂ ਘੱਟ ਗਿਣਤੀ ’ਚ ਨਵੇਂ ਮਾਮਲੇ ਪਾਏ ਜਾਣ ’ਤੇ ਇਹ ਕਦਮ ਚੁੱਕਿਆ ਗਿਆ ਹੈ।

Share