ਕਰੋਨਾ ਮਹਾਮਾਰੀ ਦੇ ਇਕ ਸਾਲ ਦੌਰਾਨ ਭਾਰਤੀ ਪਰਿਵਾਰਾਂ ’ਤੇ ਕਰਜ਼ੇ ਦਾ ਭਾਰ ਵਧਿਆ: ਰਿਜ਼ਰਵ ਬੈਂਕ

424
Share

ਕਿਹਾ: ਬਚਤ ਘਟੀ ਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ
ਮੁੰਬਈ, 21 ਮਾਰਚ (ਪੰਜਾਬ ਮੇਲ)- ਕਰੋਨਾ ਮਹਾਮਾਰੀ ਦੇ ਇਕ ਸਾਲ ਦੇ ਦੌਰਾਨ ਭਾਰਤੀ ਪਰਿਵਾਰਾਂ ਉੱਤੇ ਕਰਜ਼ੇ ਦਾ ਭਾਰ ਵਧਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਪਰਿਵਾਰਾਂ ’ਤੇ ਕਰਜ਼ਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 37.1 ਪ੍ਰਤੀਸ਼ਤ ਹੋ ਗਿਆ ਹੈ। ਇਸ ਦੇ ਉਲਟ ਪਰਿਵਾਰਾਂ ਦੀ ਬਚਤ ਘੱਟ ਕੇ 10.4 ਫ਼ੀਸਦੀ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਮਹਾਮਾਰੀ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ, ਜਦਕਿ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਤਨਖਾਹਾਂ ਵਿਚ ਕਟੌਤੀ ਹੋਈ। ਇਸ ਕਾਰਨ ਲੋਕਾਂ ਨੂੰ ਵੱਧ ਕਰਜ਼ਾ ਲੈਣਾ ਪਿਆ ਜਾਂ ਫਿਰ ਆਪਣੀ ਬਚਤ ਨਾਲ ਖਰਚਿਆਂ ਨੂੰ ਪੂਰਾ ਕਰਨਾ ਪੈ ਰਿਹਾ ਹੈ।

Share