ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਪਾਕਿਸਤਾਨ ਵੱਲੋਂ 12 ਦੇਸ਼ਾਂ ’ਤੇ ਪੂਰਨ ਯਾਤਰਾ ਪਾਬੰਦੀ

427
Share

ਇਸਲਾਮਾਬਾਦ, 21 ਮਾਰਚ (ਪੰਜਾਬ ਮੇਲ)- ਪਾਕਿਸਤਾਨ ਨੇ ਕਰੋਨਾ ਮਹਾਮਾਰੀ ਦੇ ਫੈਲਾਅ ਦੀ ਰੋਕਥਾਮ ਦੇ ਮੱਦੇਨਜ਼ਰ ਦੱਖਣੀ ਅਫਰੀਕਾ, ਰਵਾਂਡਾ ਅਤੇ ਤਨਜ਼ਾਨੀਆ ਸਣੇ 12 ਦੇਸ਼ਾਂ ’ਤੇ ਪੂਰਨ ਯਾਤਰਾ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ’ਚ ਨਵਾਂ ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਸਟਰੇਨ ਉੱਭਰਨ ਮਗਰੋਂ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਨੇ ਦੇਸ਼ਾਂ ਨੂੰ ਏ, ਬੀ ਤੇ ਸੀ ਸ਼੍ਰੇਣੀ ਵਿਚ ਰੱਖ ਕੇ ਨਵੀਂ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਸੀ ਸ਼੍ਰੇਣੀ ਦੇ 12 ਦੇਸ਼ਾਂ ’ਤੇ ਪੂਰਨ ਯਾਤਰਾ ਪਾਬੰਦੀ ਲਾ ਦਿੱਤੀ ਗਈ। ਇਨ੍ਹਾਂ 12 ਦੇਸ਼ਾਂ ਬੋਸਤਵਾਨਾ, ਬ੍ਰਾਜ਼ੀਲ, ਕੋਲੰਬੀਆ, ਕੋਮੋਰੋਸ, ਘਾਨਾ, ਕੀਨੀਆ, ਮੌਜ਼ੰਬੀਕ, ਪੇਰੂ, ਰਵਾਂਡਾ, ਦੱਖਣੀ ਅਫਰੀਕਾ, ਤਨਜ਼ਾਨੀਆ ਅਤੇ ਜ਼ਾਂਬੀਆ ’ਤੇ ਯਾਤਰਾ ਪਾਬੰਦੀ 23 ਮਾਰਚ ਤੋਂ 5 ਅਪਰੈਲ ਲਾਗੂ ਰਹੇਗੀ।

Share