ਕਰੋਨਾ ਮਹਾਂਮਾਰੀ ਤੋਂ ਬਾਅਦ ਚੀਨ ’ਚ ਫੈਲੀ ਨਵੀਂ ਬਿਮਾਰੀ!

467
Share

ਬੀਜਿੰਗ, 22 ਜਨਵਰੀ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਂਮਾਰੀ ਤੋਂ ਬਾਅਦ ਚੀਨ ’ਚ ਇਕ ਨਵੀਂ ਬੀਮਾਰੀ ਫੈਲ ਰਹੀ ਹੈ। ਇਸ ਬੀਮਾਰੀ ਨਾਲ 1000 ਸੂਰ ਪ੍ਰਭਾਵਿਤ ਹਨ। ਇਸ ਬੀਮਾਰੀ ਨੂੰ ‘ਸਵਾਇਨ ਫੀਵਰ’ ਦੱਸਿਆ ਜਾ ਰਿਹਾ ਹੈ। ਇਹ ਅਫਰੀਕਨ ਸਵਾਇਨ ਫੀਵਰ ਦਾ ਨਵਾਂ ਰੂਪ ਹੈ, ਜੋ ਚੀਨ ਵਿਚ ਦੇਖਣ ਨੂੰ ਮਿਲ ਰਿਹਾ ਹੈ ਮਤਲਬ ਅਫਰੀਕਨ ਸਵਾਇਨ ਫੀਵਰ ਦੇ ਇਕ ਨਵੇਂ ਸਟ੍ਰੇਨ ਨੇ ਚੀਨ ਦੇ ਸੂਰਾਂ ਨੂੰ ਬੀਮਾਰ ਕੀਤਾ ਹੈ। ਚੀਨ ਦੁਨੀਆਂ ’ਚ ਸੂਰ ਦੇ ਮਾਂਸ ਦਾ ਵੱਡਾ ਵਿਕਰੇਤਾ ਹੈ। ਸਿਹਤ ਅਤੇ ਮਾਰਕੀਟ ਮਾਹਰ ਇਸ ਬੀਮਾਰੀ ਦੇ ਆਉਣ ਨਾਲ ਚੀਨ ਲਈ ਵੱਡੇ ਨੁਕਸਾਨ ਦਾ ਖਦਸ਼ਾ ਜ਼ਾਹਰ ਕਰ ਰਹੇ ਹਨ।
ਚੀਨ ਦੀ ਚੌਥੀ ਸਭ ਤੋਂ ਵੱਡੀ ਪੋਰਕ ਵਿਕਰੇਤਾ ਕੰਪਨੀ ਨਿਊ ਹੋਪ ਲਿਉਹੀ ਨੇ ਕਿਹਾ ਕਿ ਉਸ ਦੇ 1000 ਸੂਰਾਂ ਵਿਚ ਅਫਰੀਕਨ ਸਵਾਇਨ ਫੀਵਰ ਦੇ ਨਵੇਂ ਸਟ੍ਰੇਨ ਮਿਲੇ ਹਨ। ਕੰਪਨੀ ਦੀ ਚੀਫ ਸਾਈਂਸ ਅਫਸਰ ਯਾਨ ਝਿਚੁਨ ਨੇ ਕਿਹਾ ਕਿ ਇਸ ਫੀਵਰ ਦੇ ਇਨਫੈਕਸ਼ਨ ਕਾਰਨ ਸੂਰ ਮੋਟੇ ਹੋ ਰਹੇ ਹਨ। ਸਮਾਚਾਰ ਏਜੰਸੀ ਰਾਇਟਰਜ਼ ਨੂੰ ਯਾਨ ਝਿਚੁਨ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਸਟ੍ਰੇਨਾਂ ਕਾਰਨ ਅਫਰੀਕਨ ਸਵਾਇਨ ਫੀਵਰ ਨਾਲ ਇਨਫੈਕਟਿਡ ਸੂਰ ਮਰ ਨਹੀਂ ਰਹੇ ਹਨ। ਇਹ ਉਸ ਤਰ੍ਹਾਂ ਦਾ ਫੀਵਰ ਨਹੀਂ ਹੈ, ਜੋ ਸਾਲ 2018 ਅਤੇ 2019 ਵਿਚ ਚੀਨ ਵਿਚ ਫੈਲਿਆ ਸੀ ਪਰ ਇਸ ਕਾਰਨ ਇਕ ਖਾਸ ਤਰ੍ਹਾਂ ਦੇ ਕ੍ਰੋਨਿਕ ਹਾਲਾਤ ਪੈਦਾ ਹੋ ਰਹੇ ਹਨ, ਜਿਸ ਕਾਰਨ ਸੂਰਾਂ ਦੇ ਜਿਹੜੇ ਬੱਚੇ ਪੈਦਾ ਹੋ ਰਹੇ ਹਨ ਉਹ ਕਮਜ਼ੋਰ ਹੋ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਬਿਨਾਂ ਲਾਇਸੈਂਸ ਵਾਲੀ ਵੈਕਸੀਨ ਸੂਰਾਂ ਨੂੰ ਲਗਾਉਣ ਕਾਰਨ ਹੋਇਆ ਹੈ।
ਨਿਊ ਹੋਪ ਦੀ ਤਰ੍ਹਾਂ ਕਈ ਪੋਰਕ ਉਤਪਾਦਕ ਕੰਪਨੀਆਂ ਨੇ ਇਸ ਬੀਮਾਰੀ ਨਾਲ ਪੀੜਤ ਕੁਝ ਸੂਰਾਂ ਨੂੰ ਹਾਲ ਹੀ ਵਿਚ ਮਾਰਿਆ ਹੈ, ਤਾਂ ਜੋ ਇਹ ਫੀਵਰ ਬਾਕੀ ਸੂਰਾਂ ਨੂੰ ਪ੍ਰਭਾਵਿਤ ਨਾ ਕਰ ਸਕੇ। ਭਾਵੇਂਕਿ ਹਾਲੇ ਇਹ ਇਨਫੈਕਸ਼ਨ ਸੀਮਤ ਹੈ ਪਰ ਇਸ ਦੇ ਨਵੇਂ ਸਟ੍ਰੇਨ ਦੇ ਤੇਜ਼ੀ ਨਾਲ ਫੈਲਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਫੀਵਰ ਕਾਰਨ ਫੋਰਕ ਉਤਪਾਦਕ ਇਸ ਲਈ ਵੀ ਡਰੇ ਹੋਏ ਹਨ ਕਿਉਂਕਿ ਦੋ ਸਾਲ ਪਹਿਲਾਂ ਅਜਿਹੇ ਫੀਵਰ ਨੇ 40 ਕਰੋੜ ਸੂਰਾਂ ਵਿਚੋਂ ਕਰੀਬ ਅੱਧਿਆਂ ਨੂੰ ਖਤਮ ਕਰ ਦਿੱਤਾ ਸੀ। ਯਾਨ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਚੀਨ ਵਿਚ ਖਾਣ-ਪੀਣ ਦੇ ਸੁਰੱਖਿਆ ਸਬੰਧੀ ਨਿਯਮ ਕਾਫੀ ਸਖ਼ਤ ਕਰ ਦਿੱਤੇ ਗਏ ਹਨ। ਇਸ ਲਈ ਸੂਰਾਂ ਦੀ ਸਿਹਤ ’ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਉਂਝ ਵੀ ਇਸ ਸਮੇਂ ਚੀਨ ਵਿਚ ਪੋਰਕ ਦੀ ਕੀਮਤ ਕਾਫੀ ਜ਼ਿਆਦਾ ਹੈ।¿;
ਯਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਫੀਵਰ ਕਿਵੇਂ ਸੂਰਾਂ ਨੂੰ ਇਨਫੈਕਟਿਡ ਕਰ ਰਿਹਾ ਹੈ ਪਰ ਫਿਲਹਾਲ ਸਥਿਤੀ ਚਿੰਤਾਜਨਕ ਹੈ। ਬੀਜਿੰਗ ਦੇ ਜੀਵ ਵਿਗਿਆਨੀ ਵਾਏਨ ਜਾਨਸਨ ਕਹਿੰਦੇ ਹਨ ਕਿ ਉਨ੍ਹਾਂ ਨੇ ਪਿਛਲੇ ਸਾਲ ਸੂਰਾਂ ਵਿਚ ਕ੍ਰੋਨਿਕ ਪਰ ਘੱਟ ਜਾਨਲੇਵਾ ਬੀਮਾਰੀ ਦੇਖੀ ਸੀ। ਇਸ ਦੇ ਵਾਇਰਸ ਵਿਚ ਕੁਝ ਜੈਨੇਟਿਕ ਹਿੱਸੇ ਘੱਟ ਸਨ। ਇਸ ਨੂੰ ਐੱਮ.ਜੀ.ਐੱਫ.360 ਕਿਹਾ ਜਾਂਦਾ ਹੈ। ਨਿਊ ਹੋਪ ਦੇ ਸੂਰਾਂ ਵਿਚ ਜਿਹੜਾ ਸਟ੍ਰੇਨ ਮਿਲਿਆ ਹੈ ਉਸ ਵਿਚ ਐੱਮ.ਜੀ.ਐੱਫ.60 ਅਤੇ ਸੀਡੀ2ਵੀ ਜੀਨ ਗਾਇਬ ਹਨ। ਕੁਝਲਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਅਫਰੀਕਨ ਸਵਾਇਨ ਫੀਵਰ ਦੇ ਵਾਇਰਸ ਤੋਂ ਐੱਮ.ਜੀ.ਐੱਫ.360 ਜੀਨ ਹਟਾ ਦੇਣ ਨਾਲ ਵੈਕਸੀਨ ਖ਼ਿਲਾਫ਼ ਇਮਿਊਨਿਟੀ ਆ ਜਾਂਦੀ ਹੈ। ਇਹ ਜੀਨ ਕਿਵੇਂ ਹਟੇ ਇਹ ਕਿਸੇ ਖੋਜੀ ਨੂੰ ਪਤਾ ਨਹੀਂ।¿;
ਇਸ ਦੀ ਵੈਕਸੀਨ ਇਸ ਲਈ ਨਹੀਂ ਬਣਾਈ ਗਈ ਕਿਉਂਕਿ ਜੀਨ ਹਟਣ ਨਾਲ ਇਹ ਆਉਣ ਵਾਲੇ ਸਮੇਂ ਵਿਚ ਜ਼ਿਆਦਾ ਛੂਤਕਾਰੀ ਅਤੇ ਜਾਨਲੇਵਾ ਹੋ ਸਕਦਾ ਸੀ। ਨੈਰੋਬੀ ਦੇ ਇੰਟਰਨੈਸ਼ਨਲ ਲਾਈਵਸਟਾਕ ਰਿਸਰਚ ਇੰਸਟੀਚਿਊਟ (ਆਈ.ਐੱਲ.ਆਰ.ਆਈ.) ਦੀ ਪਿ੍ਰੰਸੀਪਲ ਵਿਗਿਆਨੀ ਲੂਸਿਲਾ ਸਟੇਨਾ ਦੱਸਦੀ ਹੈ ਕਿ ਇਸ ਬੀਮਾਰੀ ਦੇ ਵਾਇਰਸ ਦੀ ਜੀਨੋਮ ਸਿਕਵੈਂਸਿੰਗ ਕਰਕੇ ਉਸ ਵਿਚ ਐੱਮ.ਜੀ.ਐੱਫ.360 ਜੀਨ ਨੂੰ ਕਿਰਿਆਸ਼ੀਲ ਕਰ ਦਿੰਦੇ ਹਨ ਤਾਂ ਇਸ ਨਾਲ ਕੋਈ ਜ਼ਿਆਦਾ ਫਾਇਦਾ ਨਹੀਂ ਹੋਵੇਗਾ ਕਿਉਂਕਿ ਇਹ ਜੀਨ ਖੁਦ ਹਟਦਾ ਜਾ ਰਿਹਾ ਹੈ। ਇਹ ਪਤਾ ਨਹੀਂ ਚੱਲ ਪਾ ਰਿਹਾ ਕਿ ਇਹ ਮਿਊਟੇਸ਼ਨ ਕਿਸ ਤਰ੍ਹਾਂ ਹੋ ਰਿਹਾ ਹੈ।

Share