ਕਰੋਨਾ ਮਰੀਜ਼ਾਂ ਨੂੰ ਸਾਹ ਪ੍ਰਣਾਲੀ ਰਾਹੀਂ ਪ੍ਰੋਟੀਨ ਦੇਣ ਨਾਲ ਮਿਲੇ ਚੰਗੇ ਨਤੀਜੇ : ਅਧਿਐਨ

207
Novel coronavirus concept. Professional doctor or lab technician testing vibe of novel (new) corona virus in lab, identified in Wuhan, Hubei Province, China, medical and healthcare.
Share

ਲੰਡਨ, 16 ਨਵੰਬਰ (ਪੰਜਾਬ ਮੇਲ)- ਹਸਪਤਾਲ ‘ਚ ਭਰਤੀ ਜਿਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਸਾਹ ਪ੍ਰਣਾਲੀ ਰਾਹੀਂ ਪ੍ਰੋਟੀਨ ਦਿੱਤਾ ਗਿਆ, ਉਨ੍ਹਾਂ ਵਿਚ ਵਾਇਰਸ ਦੇ ਗੰਭੀਰ ਲੱਛਣ ਹੋਣ ਦਾ ਘੱਟ ਖ਼ਤਰਾ ਦੇਖਿਆ ਗਿਆ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਇਹ ਅਧਿਐਨ ਬੀਮਾਰੀ ਖ਼ਿਲਾਫ਼ ਨਵੀਂ ਇਲਾਜ ਰਣਨੀਤੀ ਲਈ ਸਹਾਇਕ ਹੋ ਸਕਦਾ ਹੈ।
ਬ੍ਰਿਟੇਨ ਦੇ 9 ਹਸਪਤਾਲਾਂ ਵਿਚ ਕਰਵਾਏ ਗਏ ਕਲੀਨਿਕਲ ਪ੍ਰੀਖਣ ਅਤੇ ਲਾਸੈਂਟ ਰੈਸਪੇਰੇਟਰੀ ਮੈਡੀਸਨ ਰਸਾਲੇ ਵਿਚ ਪ੍ਰਕਾਸ਼ਿਤ ਇਸ ਦੇ ਨਤੀਜਿਆਂ ਮੁਤਾਬਕ ਪ੍ਰੋਟੀਨ ਇੰਟਰਫੇਰੋਨ ਬੀਟਾ-1ਏ ਦੀ ਖੁਰਾਕ ਸਾਹ ਪ੍ਰਣਾਲੀ ਰਾਹੀਂ ਮਰੀਜ਼ ਨੂੰ ਦੇਣ ਨਾਲ ਕੋਰੋਨਾ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।
ਸਾਊਥੈਂਪਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਸਣੇ ਇਸ ਅਧਿਐਨ ਵਿਚ ਸ਼ਾਮਲ ਹੋਰ ਵਿਗਿਆਨਕਾਂ ਨੇ ਇਹ ਸਾਬਤ ਕੀਤਾ ਹੈ ਕਿ ਹਸਪਤਾਲਾਂ ‘ਚ ਭਰਤੀ ਮਰੀਜ਼ਾਂ ਦੇ ਰੋਗ ਤੋਂ ਉੱਭਰਨ ‘ਚ ਇਹ ਇਲਾਜ ਕਾਫੀ ਲਾਭਦਾਇਕ ਹੈ। ਇਨ੍ਹਾਂ ਮਰੀਜ਼ਾਂ ਦੀ ਤੁਲਨਾ ਉਨ੍ਹਾਂ ਮਰੀਜ਼ਾਂ ਨਾਲ ਕੀਤੀ ਗਈ, ਜਿਨ੍ਹਾਂ ਦਾ ਇਲਾਜ ਪਲਾਸੇਬੋ ਵਿਧੀ ਨਾਲ ਕੀਤਾ ਜਾ ਰਿਹਾ ਹੈ। ਇਸ ਅਧਿਐਨ ਵਿਚ 101 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿਚੋਂ 98 ਦਾ ਇਲਾਜ ਕੀਤਾ ਗਿਆ। ਜਿਨ੍ਹਾਂ 50 ਮਰੀਜ਼ਾਂ ਦਾ ਪਲਾਸੇਬੋ ਵਿਧੀ ਨਾਲ ਇਲਾਜ ਕੀਤਾ ਗਿਆ, ਉਨ੍ਹਾਂ ਵਿਚੋਂ 11 ਦੀ ਹਾਲਤ ਗੰਭੀਰ ਸੀ।


Share