ਕਰੋਨਾ ਪੀੜਤ ਦੀ ਲਾਸ਼ ਤੋਂ ਕਿਸੇ ਹੋਰ ਹੋਰ ਨੂੰ ਲਾਗ ਲੱਗਣ ਦਾ ਖਦਸ਼ਾ ਬਹੁਤ ਘੱਟ : ਏਮਸ

78
Share

-ਮੌਤ ਮਗਰੋਂ 12 ਤੋਂ 24 ਘੰਟੇ ਤੱਕ ਹੀ ਜਿਊਂਦਾ ਰਹਿੰਦਾ ਹੈ ਕਰੋਨਾ
ਨਵੀਂ ਦਿੱਲੀ, 26 ਮਈ (ਪੰਜਾਬ ਮੇਲ)- ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਪੀੜਤ ਦੀ ਮੌਤ ਮਗਰੋਂ ਕਰੋਨਾਵਾਇਰਸ ਨੱਕ ਤੇ ਮੂੰਹ ’ਚ 12 ਤੋਂ 24 ਘੰਟੇ ਤੱਕ ਹੀ ਜਿਊਂਦਾ ਰਹਿੰਦਾ ਹੈ। ਇਸ ਲਈ ਕੋਰੋਨਾ ਪੀੜਤ ਦੀ ਲਾਸ਼ ਤੋਂ ਕਿਸੇ ਹੋਰ ਨੂੰ ਲਾਗ ਲੱਗਣ ਦਾ ਖਦਸ਼ਾ ਬਹੁਤ ਘੱਟ ਹੈ। ਏਮਸ ਦੇ ਫਰੈਂਸਿਕ ਮੈਡੀਸਨ ਵਿਭਾਗ ’ਚ ਪਿਛਲੇ ਇਕ ਸਾਲ ਤੋਂ ਅਧਿਐਨ ਕੀਤਾ ਜਾ ਰਿਹਾ ਹੈ। ਏਮਸ ਦੇ ਫੋਰੈਂਸਿਕ ਮੁਖੀ ਡਾ. ਸੁਧੀਰ ਗੁਪਤਾ ਨੇ ਕਿਹਾ ਕਿ ਸੌ ਦੇ ਕਰੀਬ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਦੀ ਮੌਤ ਤੋਂ 12 ਤੋਂ 24 ਘੰਟੇ ਮਗਰੋਂ ਮੁੜ ਜਾਂਚ ਕੀਤੀ ਗਈ, ਤਾਂ ਉਨ੍ਹਾਂ ’ਚ ਕੋਰੋਨਾਵਾਇਰਸ ਨਹੀਂ ਮਿਲਿਆ। ਫਿਰ ਵੀ ਸੁਰੱਖਿਆ ਲਈ ਲਾਸ਼ ਦੇ ਨੱਕ ਤੇ ਮੂੰਹ ਬੰਦ ਕੀਤੇ ਜਾਣੇ ਚਾਹੀਦੇ ਹਨ ਤੇ ਲਾਸ਼ ਚੁੱਕਣ ਵਾਲਿਆਂ ਨੂੰ ਦਸਤਾਨੇ, ਮਾਸਕ ਤੇ ਪੀ.ਪੀ.ਈ. ਕਿੱਟ ਪਾਉਣੀ ਚਾਹੀਦੀ ਹੈ। ਸਸਕਾਰ ਤੋਂ ਬਾਅਦ ਕਰੋਨਾ ਪੀੜਤਾਂ ਦੇ ਫੁੱਲ ਚੁਗਣਾ ਸੁਰੱਖਿਅਤ ਹੈ।

Share