ਕਰੋਨਾ ਪੀੜਤਾਂ ਦੇ ਠੀਕ ਹੋਣ ਦੇ ਮਾਮਲੇ ’ਚ ਭਾਰਤ ਦਾ ਪਹਿਲਾ ਸਥਾਨ

608
Share

ਨਵੀਂ ਦਿੱਲੀ, 14 ਸਤੰਬਰ (ਪੰਜਾਬ ਮੇਲ)-  ਕਰੋਨਾ ਪੀੜਤਾਂ ਦੇ ਤੰਦਰੁਸਤ ਹੋਣ ਦੇ ਮਾਮਲੇ ਭਾਰਤ ਨੇ ਬਰਾਜ਼ੀਲ ਨੂੰ ਪਛਾੜਦਿਆਂ ਪਹਿਲਾਂ ਸਥਾਨ ਹਾਸਲ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਜੌਹਨਸ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਤੋਂ ਸਾਹਮਣੇ ਆਏ ਹਨ। ਭਾਰਤ ’ਚ ਹੁਣ ਤੱਕ 37,80,107 ਕਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਹਨ ਜੋ ਕਿ ਪ੍ਰਤੀਸ਼ਤਤਾ ਦੇ ਹਿਸਾਬ ਨਾਲ 78 ਫੀਸਦ ਬਣਦੇ ਹਨ। ਭਾਰਤ ਤੋਂ ਬਾਅਦ ਹੁਣ ਬਰਾਜ਼ੀਲ (37,23,206 ਮਰੀਜ਼ ਸਿਹਤਯਾਬ) ਅਤੇ ਅਮਰੀਕਾ (24,51,406 ਮਰੀਜ਼ ਸਿਹਤਯਾਬ) ਦਾ ਸਥਾਨ ਹੈ।


Share