ਕਰੋਨਾ ਨੈਗੇਟਿਵ ਆਏ 51 ਮਰੀਜ਼ਾਂ ਨੂੰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨਜ਼ਦੀਕ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਮਿਲੀ ਛੁੱਟੀ

759
Share

 – 7 ਕਰੋਨਾ ਮਰੀਜ਼ਾਂ ਦੀ ਰੀਪੋਰਟ ਆਈ ਪੋਜਟਿਵ

ਅੰਮਿ੍ਤਸਰ, 15 ਮਈ (ਪੰਜਾਬ ਮੇਲ)- ਪੰਜਾਬ ਦੇ ਪਹਿਲੇ ਕੋਵਿਡ ਹਸਪਤਾਲ ਵਜੋ ਪ੍ਰਮਾਨਤ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਨਜ਼ਦੀਕ ਗੁਰਦੁਆਰਾ ਸ਼ਹੀਦਾਂ ਸਾਹਿਬ, ਸ੍ਰੀ ਅੰਮਿ੍ਤਸਰ ਵਿਖੇ ਦਾਖਲ ਕੀਤੇ 71 ਕਰੋਨਾ ਮਰੀਜ਼ਾਂ ਵਿੱਚੋਂ 51 ਮਰੀਜ਼ਾਂ ਦੀ ਰੀਪੋਰਟ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਿਹਰ ਅਤੇ ਹਸਪਤਾਲ ਦੇ ਸਟਾਫ਼ ਵੱਲੋਂ ਕੀਤੀ ਦਿਨ ਰਾਤ ਮਿਹਨਤ ਸਦਕਾ ਨੈਗੇਟਿਵ ਆਉਂਣ ਦੇ ਬਾਅਦ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ|

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮਿ੍ਤਸਰ ਦੇ ਡੀਨ ਡਾ. ਏ. ਪੀ. ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਤੀ 5 ਮਈ ਨੂੰ 71 ਕਰੋਨਾ ਦੇ ਮਰੀਜ਼ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਇਲਾਜ ਲਈ ਭੇਜੇ ਗਏ ਸਨ| ਇੰਨ੍ਹਾਂ ਮਰੀਜ਼ਾਂ ਦੇ ਸੈਂਪਲ ਮਿਤੀ 13-05-2020 ਨੂੰ ਸਰਕਾਰੀ ਮੈਡੀਕਲ ਕਾਲਜ, ਅੰਮਿ੍ਤਸਰ ਵਿਖੇ ਲੈਬ ਵਿੱਚ ਭੇਜੇ ਗਏ ਸਨ| ਜਿੰਨ੍ਹਾਂ ਵਿੱਚੋਂ 51 ਮਰੀਜ਼ਾਂ ਦੀ ਰੀਪੋਰਟ ਨੈਗੇਟਿਵ ਆਈ ਹੈ ਤੇ 13 ਮਰੀਜ਼ਾਂ ਦੀ ਰੀਪੋਰਟ ਹਾਲੇ ਆਉਂਣੀ ਬਾਕੀ ਹੈ, ਜਦ ਕਿ 7 ਮਰੀਜ਼ ਕਰੋਨਾ ਪਾਜਟਿਵ ਆਏ ਹਨ| ਉਨ੍ਹਾਂ ਕਿਹਾ ਕਿ ਅੱਜ ਜਿੰਨ੍ਹਾ 51 ਮਰੀਜ਼ਾਂ ਦੀ ਰੀਪੋਰਟ ਨੈਗੇਟਿਵ ਆਈ ਹੈ ਉਨ੍ਹਾਂ ਨੂੰ ਆਈ. ਸੀ. ਐਮ. ਆਰ. ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਸਪਤਾਲ ਤੋਂ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਜਿੰਨ੍ਹਾਂ ਮਰੀਜ਼ਾਂ ਦੀ ਰੀਪੋਰਟ ਅਜੇ ਆਉਂਣੀ ਬਾਕੀ ਹੈ, ਉਨ੍ਹਾਂ ਦੀ ਰੀਪੋਰਟ ਨੈਗੇਟਿਵ ਆਉਂਣ ਦੇ ਬਾਅਦ ਉਨ੍ਹਾਂ ਨੂੰ ਵੀ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਜਾਵੇਗਾ.

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਦਾਖ਼ਲ ਜਿੰਨ੍ਹਾਂ ਮਰੀਜ਼ਾਂ ਦੀ ਰੀਪੋਰਟ ਕਰੋਨਾ ਪਾਜਟਿਵ ਆਈ ਹੈ ਉਹ ਵੀ ਠੀਕ-ਠਾਕ ਹਨ, ਉਨ੍ਹਾਂ ਦੇ ਸਬੰਧੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ| ਉਨ੍ਹਾਂ ਕਿਹਾ ਕਿ ਇੰਨ੍ਹਾਂ ਮਰੀਜ਼ਾਂ ਦੀ ਹਸਪਤਾਲ ਦੇ ਮਾਹਿਰ ਡਾਕਟਰਾਂ/ ਪੈਰਾ-ਮੈਡੀਕਲ ਸਟਾਫ਼ ਵੱਲੋਂ ਸਮ੍ਹੇਂ-ਸਮ੍ਹੇਂ ਤੇ ਸਕਰੀਨਿੰਗ ਦੇ ਨਾਲ-ਨਾਲ ਕਾਊਂਸਲੰਿਗ ਵੀ ਕੀਤੀ ਜਾ ਰਹੀਂ ਹੈ ਅਤੇ ਉਨ੍ਹਾਂ ਨੂੰ ਬਿਮਾਰੀ ਨਾਲ ਲੜ੍ਹਨ ਦੇ ਤਰੀਕੇ ਵੀ ਦੱਸੇ ਜਾ ਰਹੇ ਹਨ| ਇਲਾਜ ਦੇ ਨਾਲ-ਨਾਲ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਆਦਿ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ, ਤਾਂ ਜੋ ਇਲਾਜ ਦੌਰਾਨ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰਹਿਣ ਸਮੇਂ ਕਿਸੇ ਕਿਸਮ ਦੀ ਮਾਨਸਿਕ ਪ੍ਰੇਸ਼ਾਨੀ ਨਾ ਆਵੇ|

ਸ੍ਰ. ਰਜਿੰਦਰ ਸਿੰਘ ਮਹਿਤਾ, ਵਾਈਸ ਪ੍ਰਧਾਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂਬਰ, ਸ੍ਰੀ ਗੁਰੂ ਰਾਮਦਾਸ ਚੈਬੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮਿ੍ਤਸਰ ਅਤੇ ਡਾ. ਰੂਪ ਸਿੰਘ, ਮੁੱਖ ਸਕੱਤਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ, ਸ੍ਰੀ ਗੁਰੂ ਰਾਮਦਾਸ ਚੈਬੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮਿ੍ਤਸਰ ਨੇ ਮਰੀਜ਼ਾਂ ਨੂੰ ਛੁੱਟੀ ਦੇਣ ਸਮ੍ਹੇਂ ਕਰੋਨਾ ਮਰੀ਼ਜਾਂ ਦੇ ਇਲਾਜ ਵਿੱਚ ਦਿਨ-ਰਾਤ ਰੁਝੇ ਡਾਕਟਰੀ/ ਪੈਰਾ-ਮੈਡੀਕਲ ਸਟਾਫ਼ ਦੀ ਅਣਥੱਕ ਮਿਹਨਤ ਦੀ ਸ਼ਲਾਂਘਾ ਕੀਤੀ ਅਤੇ ਉਨ੍ਹਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਸਾਰੇ ਪਰਮਾਤਮਾ ਅੱਗੇ ਬਾਕੀ ਮਰੀਜਾਂ ਦੇ ਜਲਦੀ ਠੀਕ ਹੋ ਕੇ ਘਰ ਜਾਣ ਦੀ ਅਰਦਾਸ ਕਰਦੇ ਹਾਂ|


Share