ਕਰੋਨਾ ਦੇ ਮੱਦੇਨਜ਼ਰ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੀ ਇਮਾਰਤ ਸੀਲ

292
Share

ਮੁੰਬਈ, 30 ਅਗਸਤ (ਪੰਜਾਬ ਮੇਲ)- ਮਹਾਨ ਗਾਇਕਾ ਲਤਾ ਮੰਗੇਸ਼ਕਰ ਦੀ ਇਮਾਰਤ ਨੂੰ ਬੀ.ਐੱਮ.ਸੀ. ਨੇ ਕਰੋਨਾ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਸੀਲ ਕਰ ਦਿੱਤਾ ਹੈ। 90 ਸਾਲਾ ਗਾਇਕਾ ਦੱਖਣੀ ਮੁੰਬਈ ਦੇ ਪੈਡਰ ਰੋਡ ਸਥਿਤ ਪ੍ਰਭਕੁਜ ਬਿਲਡਿੰਗ ਵਿਚ ਰਹਿੰਦੀ ਹੈ। ਮੰਗੇਸ਼ਕਰ ਪਰਿਵਾਰ ਨੇ ਬਿਆਨ ਵਿਚ ਕਿਹਾ ਕਿ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਵਿਚ ਬਹੁਤ ਸਾਰੇ ਬਜ਼ੁਰਗ ਰਹਿੰਦੇ ਹਨ। ਇਸ ਕਾਰਨ ਇਹ ਇਮਾਰਤ ਸੀਲ ਕੀਤੀ ਗਈ ਹੈ। ਪਰਿਵਾਰ ਨੇ ਅਪੀਲ ਕੀਤੀ ਹੈ ਕਿ ਇਸ ਬਾਰੇ ਅਫ਼ਵਾਹਾਂ ਨਾ ਫੈਲਾਈਆਂ ਜਾਣ।


Share