ਕਰੋਨਾ ਦੇ ਮੂਲ ਸਰੋਤ ਲੱਭਣ ਲਈ ਡਬਲਯੂ.ਐੱਚ.ਓ. ਦੀ ਟੀਮ ਵੱਲੋਂ ਵੂਹਾਨ ਦੀ ਸੀਫੂਡ ਮਾਰਕੀਟ ਦਾ ਦੌਰਾ

514
ਚੀਨ ਦੇ ਵੂਹਾਨ ਦੀ ਹੂਨਾਨ ਵਿਚਲੀ ‘ਸੀਫੂਡ ਮਾਰਕੀਟ ਦਾ ਦੌਰਾ ਕਰਨ ਪਹੁੰਚੀ ਡਬਲਯੂ.ਐੱਚ.ਓ. ਦੀ ਟੀਮ ਦੇ ਮੈਂਬਰਾਂ ਵੱਲ ਦੇ ਦੇਖਦੇ ਹੋਏ ਸੁਰੱਖਿਆ ਦਸਤੇ ਦੇ ਮੈਂਬਰ।
Share

ਵੂਹਾਨ, 31 ਜਨਵਰੀ (ਪੰਜਾਬ ਮੇਲ)- ਕਰੋਨਾਵਾਇਰਸ ਮਹਾਮਾਰੀ ਦੇ ਮੂਲ ਸਰੋਤ ਦਾ ਪਤਾ ਲਾਉਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਟੀਮ ਨੇ ਐਤਵਾਰ ਨੂੰ ਚੀਨ ਦੇ ਵੂਹਾਨ ਸ਼ਹਿਰ ਦੀ ‘ਸੀਫੂਡ ਮਾਰਕੀਟ’ ਦਾ ਦੌਰਾ ਕੀਤਾ। ਮੰਨਿਆ ਜਾਂਦਾ ਹੈ ਕਿ 2019 ਦੇ ਅੰਤ ’ਚ ਵੂਹਾਨ ਵਿਚੋਂ ਹੀ ਸਭ ਤੋਂ ਪਹਿਲਾਂ ਕਰੋਨਾਵਾਇਰਸ ਦਾ ਪ੍ਰਸਾਰ ਪਸ਼ੂਆਂ ਤੋਂ ਮਨੁੱਖਾਂ ਵਿੱਚ ਹੋਇਆ ਸੀ, ਜਿਸ ਇਹ ਮਗਰੋਂ ਇਹ ਮਹਾਮਾਰੀ ਦਾ ਰੂਪ ਧਾਰਨ ਕਰ ਗਿਆ। ਹੂਨਾਨ ਵਿਚਲੀ ਇਹ ਮਾਰਕੀਟ ਖੁਰਾਕ ਵੰਡ ਦੇ ਮੁੱਖ ਕੇਂਦਰ ਵਜੋਂ ਮਕਬੂਲ ਹੈ ਜੋ ਪਿਛਲੇ ਸਾਲ ਲੌਕਡਾਊਨ ਦੌਰਾਨ 76 ਦਿਨਾਂ ਲਈ ਬੰਦ ਰਹੀ ਸੀ। ਅਮਰੀਕੀ ‘ਈਕੋ ਹੈਲਥ ਅਲਾਇੰਸ’ ਸਮੂਹ ’ਚ ਜੀਵ ਸ਼ਾਸ਼ਤਰੀ ਅਤੇ ਡਬਲਯੂ.ਐੱਚ.ਓ. ਦੀ ਟੀਮ ਦੇ ਮੈਂਬਰ ਪੀਟਰ ਡੇਸਜਾਕ ਨੇ ਐਤਵਾਰ ਨੂੰ ਦੱਸਿਆ ਕਿ ਅੱਜ ਬਹੁਤ ਹੀ ਅਹਿਮ ਸਥਾਨਾਂ ਦਾ ਦੌਰਾ ਕੀਤਾ ਗਿਆ। ਟੀਮ ਪਹਿਲਾਂ ਥੋਕ ਬਾਜ਼ਾਰ ਅਤੇ ਫਿਰ ਹੂਨਾਨ ‘ਸੀਫੂਡ ਮਾਰਕੀਟੀ’ ਪਹੁੰਚੀ। ਟੀਮ ਮੈਂਬਰ ਬਾਇਸ਼ਾਜ਼ੂ ਮਾਰਕੀਟ, ਜੋ ਵੂੂਹਾਨ ਦੀ ਸਭ ਤੋਂ ਵੱਡੀ ਸਮੁੰਦਰੀ ਜੀਵਾਂ ਦੀ ਮੰਡੀ ਹੈ, ਦੇ ਵੱਖ ਵੱਖ ਹਿੱਸਿਆਂ ’ਚ ਗਏ। ਇਸ ਮੌਕੇ ਚੀਨੀ ਅਧਿਕਾਰੀ ਵੀ ਮੌਜੂਦ ਸਨ। ਟੀਮ, ਜਿਸ ਵਿੱਚ ਵੈਟਰਨਰੀ, ਵੀਰੋਲੋਜੀ, ਫੂਡ ਸੇਫਟੀ ਤੇ ਮਹਾਮਾਰੀ ਨੂੰ ਠੱਲ੍ਹ ਪਾਉਣ ਦੇ ਮਾਹਿਰ ਸ਼ਾਮਲ ਹਨ, ਹੁਣ ਤੱਕ ਦੋ ਹਸਪਤਾਲਾਂ ਦਾ ਦੌਰਾ ਕਰ ਚੁੱਕੀ ਹੈ।

Share