ਕਰੋਨਾ ਦੇ ਨਵੇਂ ਵੈਰੀਅਟ ਕਾਰਨ ਆਸਟ੍ਰੀਆ ਵੱਲੋਂ ਬਿ੍ਰਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ

121
Share

ਬਰਲਿਨ, 26 ਮਈ (ਪੰਜਾਬ ਮੇਲ)- ਆਸਟ੍ਰੀਆ ਨੇ ਬਿ੍ਰਟੇਨ ’ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਮਿਲਣ ਅਤੇ ਉਸ ਦੇ ਫੈਲਣ ਦੇ ਮੱਦੇਨਜ਼ਰ ਇੱਥੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸਿਰਫ ਆਸਟ੍ਰੀਆਈ ਨਾਗਰਿਕਾ ਜਾਂ ਆਸਟ੍ਰੀਆ ਦੇ ਵਸਨੀਕਾਂ ਨੂੰ ਹੀ ਬਿ੍ਰਟੇਨ ਤੋਂ ਆਪਣੇ ਦੇਸ਼ ਆਉਣ ਦੀ ਇਜਾਜ਼ਤ ਹੋਵੇਗੀ।
1 ਜੂਨ ਤੋਂ ਬਿ੍ਰਟੇਨ ਦੀਆਂ ਸਾਰੀਆਂ ਉਡਾਣਾਂ ਦੇ ਆਸਟ੍ਰੀਆ ਆਉਣ ’ਤੇ ਰੋਕ ਹੋਵੇਗੀ। ਆਸਟ੍ਰੀਆ ਨੇ ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ ਦੇ ਬਾਅਦ ਹੁਣ ਬਿ੍ਰਟੇਨ ਨੂੰ ਇਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਪਾ ਦਿੱਤਾ ਹੈ, ਜਿੱਥੇ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਪਾਇਆ ਗਿਆ ਹੈ। ਬਿ੍ਰਟੇਨ ਵਿਚ ਫੈਲੇ ਇਨਫੈਕਸ਼ਨ ਦਾ ਇਹ ਨਵਾਂ ਵੈਰੀਐਂਟ ਪਹਿਲਾਂ ਭਾਰਤ ਵਿਚ ਪਾਇਆ ਗਿਆ ਸੀ। ਜਰਮਨੀ ਨੇ ਵੀ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਇਹ ਵਾਇਰਸ ਇਸ ਨਵੇਂ ਵੈਰੀਐਂਟ ਕਾਰਨ ਬਿ੍ਰਟੇਨ ਤੋਂ ਦੇਸ਼ ਦੀ ਯਾਤਰਾ ’ਤੇ ਪਾਬੰਦੀ ਲਗਾ ਰਿਹਾ ਹੈ।

Share