ਕਰੋਨਾ ਦੇ ਨਵੇਂ ਕੇਸ ਆਉਣ ਕਾਰਨ ਮੈਲਬਰਨ ’ਚ ਮੁੜ ਲੌਕਡਾਊਨ ਲਾਗੂ

104
Share

ਮੈਲਬਰਨ, 28 ਮਈ (ਪੰਜਾਬ ਮੇਲ)- ਵਿਕਟੋਰੀਆ ’ਚ ਕੁੱਲ 26 ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਨੇ ਚੌਥੀ ਵਾਰ ਸਖ਼ਤ ਪਾਬੰਦੀਆਂ ਐਲਾਨੀਆਂ ਹਨ, ਜੋ 7 ਦਿਨਾਂ ਤੱਕ ਲਾਗੂ ਰਹਿਣਗੀਆਂ। ਇਨ੍ਹਾਂ ਵਿਚ ਬਿਨਾਂ ਕੰਮ-ਕਾਰ ਘਰੋਂ ਬਾਹਰ ਜਾਣ ’ਤੇ ਪਾਬੰਦੀ ਸਮੇਤ ਜ਼ਰੂਰੀ ਵਸਤਾਂ ਲੈਣ ਜਾਣ ਅਤੇ ਸੈਰ ਲਈ ਮਨਜ਼ੂਰੀ ਦਾ ਘੇਰਾ ਸਿਰਫ਼ ਪੰਜ ਕਿਲੋਮੀਟਰ ਰੱਖਿਆ ਗਿਆ ਹੈ। ਸ਼ਹਿਰ ਅਤੇ ਖੇਤਰੀ ਇਲਾਕਿਆਂ ਵਿਚ ਆਮ ਆਵਾਜਾਈ ਰੋਕ ਦਿੱਤੀ ਗਈ ਹੈ। ਕਰੀਬ 150 ਅਜਿਹੀਆਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿੱਥੋਂ ਲਾਗ ਦੇ ਅੱਗੇ ਵਧਣ ਦੇ ਕੇਸ ਆਏ ਹਨ। ਮੁਲਕ ਦੇ ਹੋਰ ਸੂਬਿਆਂ ਨੇ ਮੈਲਬਰਨ ਸਮੇਤ ਵਿਕਟੋਰੀਆ ਨਾਲ ਸਰਹੱਦਾਂ ’ਤੇ ਸਖ਼ਤੀ ਵਧਾ ਦਿੱਤੀ ਹੈ। ਨਵੇਂ ਕੇਸਾਂ ਨੂੰ ਕਰੋਨਾ ਦੀ ਭਾਰਤ ਵਿਚ ਮਿਲੀ ਕਿਸਮ ਬੀ.1.617 ਦੱਸਿਆ ਗਿਆ ਹੈ। ਕੌਮਾਂਤਰੀ ਯਾਤਰਾ ਮਗਰੋਂ ਏਕਾਂਤਵਾਸ ਦੇ ਬਾਵਜੂਦ ਕਰੋਨਾ ਪਾਜ਼ੀਟਿਵ ਆਏ ਇੱਕ ਕੇਸ ਕਾਰਨ ਸ਼ਹਿਰੀ ਇਲਾਕੇ ’ਚ ਲਾਗ ਤੇਜ਼ੀ ਨਾਲ ਫੈਲਣ ਦਾ ਖ਼ਦਸ਼ਾ ਵੀ ਸਿਹਤ ਵਿਭਾਗ ਨੇ ਜਤਾਇਆ ਹੈ, ਜਿਸ ਕਾਰਨ ਪੂਰੇ ਸੂਬੇ ’ਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਮੁਲਕ ਤੋਂ ਬਾਹਰ ਜਾਣ ’ਤੇ ਰੋਕ ਲਾਈ ਹੋਈ ਹੈ ਅਤੇ ਕੌਮਾਂਤਰੀ ਸਰਹੱਦ ਆਮ ਲੋਕਾਂ ਲਈ ਲਗਭਗ ਬੰਦ ਹੈ।

Share