ਕਰੋਨਾ ਤੋ ਇਨਸਾਨ ਨੂੰ ਖਤਰਾ ਹੈ

809
Share

-ਬੂਟਾ ਗੁਲਾਮੀ ਵਾਲਾ

ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਨੂੰ ਖਤਰਾ ਹੈ
ਕਰੋਨਾ ਤੋ ਤਾਂ ਹਰ ਇੱਕ ਇਨਸਾਨ ਨੂੰ ਖਤਰਾ ਹੈ
ਇਕ ਦੇਸ਼ ਦੀ ਗੱਲ ਨਹੀ, ਸਾਰੇ ਹੀ ਡਰਦੇ ਨੇ
ਰੱਬ ਦੇ ਵੱਲੋਂ ਸਾਰੇ ਹੀ ਜਹਾਨ ਨੂੰ ਖਤਰਾ ਹੈ
ਕੋਈ ਵੀ ਨਹੀ ਬਚ ਸਕਿਆ,  ਇਸ ਬਿਮਾਰੀ ਤੋ
ਹਰ ਕੋਈ ਬੱਚਾ, ਬੁੱਢਾ ਅਤੇ ਜਵਾਨ ਨੂੰ ਖਤਰਾ ਹੈ
ਲਾਕਡਾਉਣ ਵਿੱਚ, ਆਪਣੇ ਆਪਣੇ ਘਰ ਰਹੀਏ
ਕਿਉਕਿ ਆਉਦੇ ਜਾਦੇ, ਹਰ ਮਹਿਮਾਨ ਨੂੰ ਖਤਰਾ ਹੈ
ਕਰੋਨਾ, ਤੂੰ ਤਾਂ ਸਾਰੇ ਬੰਦੇ ਇਕ ਹੀ ਕਰ ਦਿੱਤੇ
ਦਿਹਾੜੀਦਾਰ, ਮਜਦੂਰ,ਅਤੇ  ਕਿਸਾਨ ਨੂੰ ਖਤਰਾ ਹੈ
ਹਰ ਕੋਈ ਮਾੜਾ ਤਕੜਾ, ਫਿਰਦਾ ਡਰਿਆ ਏ
ਹਰ ਇਕ ਛੋਟੇ ਵੱਡੇ, ਸਿਆਸਤਦਾਨ ਨੂੰ ਖਤਰਾ ਹੈ
ਇਹਦਾ ਦੁਨੀਆਂ ਉਤੇ, ਕੋਈ ਇਲਾਜ ਨਹੀਂ
ਇਹਦੇ ਅੱਗੇ ਹਰ ਨੇਰੀ, ਤੂਫਾਨ ਨੂੰ ਖਤਰਾ ਹੈ
ਗੁਲਾਮੀ ਵਾਲਿਆਂ ਰੱਬ ਬਿਨ,ਕੋਣ ਬਚਾਏਗਾ
ਇਥੇ ਵਸਦੇ, ਹਰ ਇਕ ਸਾਇਸਦਾਨ ਨੂੰ ਖਤਰਾ ਹੈ
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਮੋਗਾ
9417197395

Share