ਕਰੋਨਾ ਤਾਲਾਬੰਦੀ ਨੇ ਖੋਹੀ ਨੌਕਰੀ ਪਰ ਜੇਤੂ ਲੋਟੋ ਟਿਕਟ ਨੇ 10 ਮਿਲੀਅਨ ਡਾਲਰ ਨਾਲ ਖੋਲਤਾ ਖਜ਼ਾਨਾ

802
Share

ਭਲਾ ਹੋਇਆ ਮੇਰਾ ਚਰਖਾ ਟੁੱਟਾ…
ਔਕਲੈਂਡ, 20 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਹਮਿਲਟਨ ਦੇ ਇਕ ਵਿਅਕਤੀ ਦੀ ਕਰੋਨਾ ਵਾਇਰਸ ਦੇ ਚਲਦਿਆਂ ਦੇਸ਼ ਅੰਦਰ ਹੋਈ ਤਾਲਾਬੰਦੀ ਨੇ ਉਸਦੀ ਨੌਕਰੀ ਤਾਂ ਖੋਹ ਲਈ ਪਰ ਇਕ ਜੇਤੂ ਲਾਟਰੀ ਟਿਕਟ ਨੇ ਇਸ ਵਿਅਕਤੀ ਲਈ 10 ਮਿਲੀਅਨ ਡਾਲਰ ਦਾ ਖਜ਼ਾਨਾ ਖੋਲ੍ਹ ਦਿੱਤਾ। ਨੌਕਰੀ ਗਈ ਨੂੰ ਅਜੇ ਇਕ ਹਫਤਾ ਹੀ ਹੋਇਆ ਸੀ ਅਤੇ ਲਕਸ਼ਮੀ ਨੇ ਵਾਰੇ-ਨਿਆਰੇ ਕਰ ਦਿੱਤੇ। ਇਸ ਵਿਅਕਤੀ ਦੀ ਪਤਨੀ ਹੈਲਥ ਵਰਕਰ ਹੈ। ਜਦੋਂ ਇਹ ਘਰੇ ਲੰਚ ਕਰਨ ਆਈ ਤਾਂ ਉਸਦੇ ਪਤੀ ਨੇ ਉਸਨੂੰ ਸਰਪ੍ਰਾਈਜ ਦੇਣ ਵਾਸਤੇ ਇਕ ਲਿਫਾਫੇ ਦੇ ਵਿਚ ਅਖਬਾਰ ਦੀ ਉਹ ਕਟਿੰਗ ਪਾ ਦਿੱਤੀ ਜਿਸ ਦੇ ਵਿਚ ਜੇਤੂ ਨੰਬਰ ਲਿਖਿਆ ਸੀ। ਉਸਨੇ ਪਹਿਲਾਂ ਤਾਂ ਵਿਸ਼ਵਾਸ਼ ਨਾ ਕੀਤਾ ਪਰ ਜਦੋਂ ਫੋਨ ਉਤੇ ਇਹ ਵਿਖਾਇਆ ਤਾਂ ਜਾ ਕੇ ਉਸਨੂੰ ਤਸੱਲੀ ਹੋਈ। ਇਸ ਜੋੜੇ ਨੇ ਆਪਣਾ ਨਾਂਅ ਗੁਪਤ ਰੱਖਿਆ ਹੈ। ਸੋ ਕਈ ਵਾਰ ਕਿਸੀ ਚੀਜ਼ ਦਾ ਨੁਕਸਾਨ ਹੋਣ ਨਾਲ ਜ਼ਿੰਦ ਸੁਖਾਲੀ ਹੋ ਜਾਂਦੀ ਹੈ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ”ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਅਜ਼ਾਬੋਂ ਛੁਟੀ”


Share