ਕਰੋਨਾ ਟੀਕਾ ਯੋਗਤਾ ਆਧਾਰਿਤ ਲਾਉਣ ਦੀ ਅਧਿਕਾਰ ਸੂਬਿਆਂ ਨੂੰ ਮਿਲੇ: ਡਾ. ਮਨਮੋਹਨ ਸਿੰਘ

85
Share

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ
ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੋਨਾ ਸਬੰਧੀ ਦੋ ਸਫਿਆਂ ਦਾ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਰੋਕੂ ਟੀਕੇ ਯੋਗਤਾ ਆਧਾਰਿਤ ਲਾਉਣ ਦੇ ਅਧਿਕਾਰ ਸੂਬਿਆਂ ਨੂੰ ਦੇਣੇ ਚਾਹੀਦੇ ਹਨ ਤੇ ਸੂਬੇ ਹੀ ਫੈਸਲਾ ਕਰਨ ਕਿ 45 ਸਾਲ ਤੋਂ ਘੱਟ ਉਮਰ ਵਿਚ ਕਿਹੜੇ ਵਰਗ ਦਾ ਟੀਕਾਕਰਨ ਕੀਤਾ ਜਾਵੇ, ਇਸ ਵਿਚ ਅਧਿਆਪਕ ਤੇ ਵਕੀਲ ਵੀ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਟੀਕਾਕਰਨ ਦੀ ਗਤੀ ਨੂੰ ਹੋਰ ਵਧਾਇਆ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਹ ਵੀ ਜਨਤਕ ਕਰੇ ਕਿ ਅਗਲੇ ਛੇ ਮਹੀਨਿਆਂ ’ਚ ਕਰੋਨਾ ਟੀਕਾ ਮੰਗਵਾਉਣ ਲਈ ਕਿਹੜੀਆਂ ਕੰਪਨੀਆਂ ਨੂੰ ਆਰਡਰ ਦਿੱਤੇ ਗਏ ਹਨ ਤੇ ਉਹ ਕਦੋਂ ਟੀਕੇ ਸਪਲਾਈ ਕਰਨਗੀਆਂ ਤੇ ਇਹ ਟੀਕੇ ਰਾਜਾਂ ਨੂੰ ਕਿਸ ਦਰ ਨਾਲ ਵੰਡੇ ਜਾਣਗੇ।

Share