ਕਰੋਨਾ ਕਾਲ ’ਚ ਸੁਰੇਸ਼ ਰੈਣਾ ਤੇ ਗੁਰੂ ਰੰਧਾਵਾ ਨੂੰ ਪਾਰਟੀ ਕਰਨੀ ਪਈ ਮਹਿੰਗੀ: ਗਿ੍ਰਫ਼ਤਾਰੀ ਤੋਂ ਬਾਅਦ ਜ਼ਮਾਨਤ

466
Share

ਨਵੀ ਦਿੱਲੀ/ਮੁੰਬਈ, 22 ਦਸੰਬਰ (ਪੰਜਾਬ ਮੇਲ)- ਭਾਰਤ ਦੇ ਸਾਬਕਾ ਸਟਾਰ ਕਿ੍ਰਕਟਰ ਸੁਰੇਸ਼ ਰੈਣਾ ਨੂੰ ਕਰੋਨਾ ਕਾਲ ਦੌਰਾਨ ਦੋਸਤਾਂ ਨਾਲ ਪਾਰਟੀ ਕਰਨੀ ਮਹਿੰਗੀ ਪੈ ਗਈ ਹੈ। ਟੀ.ਵੀ. ਨਿਊਜ਼ ਚੈਨਲ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਮੁੰਬਈ ਦੇ ਨਾਈਟ ਕਲੱਬ ’ਤੇ ਛਾਪਾ ਮਾਰਿਆ, ਜਿੱਥੇ ਉਹ ਪਾਰਟੀ ਕਰ ਰਿਹਾ ਸੀ। ਪੁਲਿਸ ਨੇ ਉਸ ਦੀ ਪਾਰਟੀ ਵਿਚ ਸ਼ਾਮਲ 34 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ, ਇਨ੍ਹਾਂ ’ਚ ਰੈਣਾ ਤੋਂ ਇਲਾਵਾ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਸ਼ਾਮਲ ਹੈ। ਦੋਵਾਂ ਨੂੰ ਜ਼ਮਾਨਤ ਮਿਲ ਗਈ ਹੈ। ਪੁਲਿਸ ਨੇ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ।

Share