ਕਰੋਨਾ ਕਾਰਨ ਮਿਸ ਵਰਲਡ 2021 ਦਾ ਗਰੈਂਡ ਫਿਨਾਲੇ ਮੁਲਤਵੀ

488
Share

-ਭਾਰਤੀ ਸੁੰਦਰੀ ਸਮੇਤ 17 ਮੁਟਿਆਰਾਂ ਹੋਈਆਂ ਕਰੋਨਾ ਪੀੜਤ
ਪੋਰਟੋ ਰੀਕੋ, 20 ਦਸੰਬਰ (ਪੰਜਾਬ ਮੇਲ)- ਮਿਸ ਵਰਲਡ 2021 ਮੁਕਾਬਲੇ ਦਾ ਗ੍ਰੈਂਡ ਫਿਨਾਲੇ ਕਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਮੁਕਾਬਲੇ ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਨਸਾ ਵਾਰਾਨਸੀ ਸਮੇਤ 17 ਮੁਟਿਆਰਾਂ ਕਰੋਨਾ ਪਾਜ਼ੀਟਿਵ ਨਿਕਲੀਆਂ ਹਨ। ਸਾਰਿਆਂ ਨੂੰ ਪੋਰਟੋ ਰੀਕੋ ’ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦਰਅਸਲ ਪੋਰਟੋ ਰੀਕੋ ਵਿਚ ਇਹ ਸਮਾਗਮ ਹੋਣਾ ਸੀ ਪਰ ਕਰੋਨਾ ਕਾਰਨ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਮੇਜ਼ਬਾਨਾਂ ਦਾ ਕਹਿਣਾ ਹੈ ਕਿ ਮਿਸ ਵਰਲਡ ਮੁਕਾਬਲਾ ਅਗਲੇ 90 ਦਿਨਾਂ ਦੇ ਅੰਦਰ ਉਸੇ ਸਥਾਨ ’ਤੇ ਹੋਵੇਗਾ। ਸਿਹਤ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਸਾਰੀਆਂ ਮੁਟਿਆਰਾਂ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।

Share