ਕਰੋਨਾ ਕਾਰਨ ਨਾਂਦੇੜ ਵਿਖੇ ਹੋਲਾ-ਮਹੱਲਾ ਨਾ ਕੱਢਣ ਦੇਣ ਤੋਂ ਨਾਰਾਜ਼ ਸਿੱਖਾਂ ਵੱਲੋਂ ਪੁਲਿਸ ’ਤੇ ਹਮਲਾ

396
Share

-14 ਗਿ੍ਰਫ਼ਤਾਰ ਤੇ 64 ਖ਼ਿਲਾਫ਼ ਕੇਸ ਦਰਜ
ਨਾਂਦੇੜ, 31 ਮਾਰਚ (ਪੰਜਾਬ ਮੇਲ)- ਇਥੇ ਕਰੋਨਾ ਕਾਰਨ ਸਿੱਖਾਂ ਨੂੰ ਹੋਲਾ-ਮਹੱਲਾ ਨਾ ਕੱਢਣ ਦੇਣ ਤੋਂ ਨਾਰਾਜ਼ ਸਿੱਖਾਂ ਨੇ ਬੈਰੀਕੇਡ ਤੋੜ ਕੇ ਤਲਵਾਰਾਂ ਨਾਲ ਪੁਲਿਸ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਗੁਰਦੁਆਰੇ ਦੇ ਗੇਟ ਅੱਗੇ ਲਗਾਏ ਬੈਰੀਕੇਡ ਸਿੱਖਾਂ ਨੇ ਤੋੜ ਦਿੱਤੇ ਤੇ ਪੁਲਿਸ ਵਾਲਿਆਂ ਨੂੰ ਭਜਾ-ਭਜਾ ਕੇ ਕੁੱਟਿਆ ਤੇ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਸਬੰਧੀ ਪੁਲਿਸ ਨੇ 14 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਤਖ਼ਤ ਹਜ਼ੂਰ ਸਾਹਿਬ ਵਿਚ ਹੋਈ ਘਟਨਾ ਦੇ ਮਾਮਲੇ ਵਿਚ ਨਾਂਦੇੜ ਜ਼ਿਲ੍ਹੇ ਵਿਚ ਵਜ਼ੀਰਾਵਾਦ ਥਾਣੇ ਵਿਚ 64 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Share