ਕਰੋਨਾ ਕਾਰਨ ਟਾਂਡਾ ਦੇ ਸੀਆਈਐੱਸਐਫ ਜਵਾਨ ਦੀ ਮੁੰਬਈ ’ਚ ਮੌਤ

960

ਟਾਂਡਾ, 8 ਮਈ (ਪੰਜਾਬ ਮੇਲ)-  ਇਥੋਂ ਨੇੜਲੇ ਪਿੰਡ ਜ਼ਹੂਰਾ ਦੇ ਹੌਲਦਾਰ ਗੁਰਬਚਨ ਸਿੰਘ ਦੀ ਮੁੰਬਈ ਵਿੱਚ ਡਿਊਟੀ ਦੌਰਾਨ ਕਰੋਨਾ ਕਾਰਨ ਮੌਤ ਹੋ ਗਈ| ਉਹ ਮੁੰਬਈ ਹਵਾਈ ਅੱਡੇ ’ਤੇ ਸੀਆਈਐੱਸਐੱਫ ਦੀ ਟੀਮ ਨਾਲ ਤਾਇਨਾਤ ਸੀ| ਬੀਤੇ ਦਿਨ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਕਰਕੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।