ਕਰੋਨਾ ਅੱਪਡੇਟ…ਇੰਡੀਆ ਵਾਲਿਓ ਅਜੇ ਰੁੱਕ ਜਾਓ

273
Share

ਨਿਊਜ਼ੀਲੈਂਡ ਨੇ ਭਾਰਤ ਤੋਂ ਇਥੇ ਪਹੁੰਚਣ ਵਾਲਿਆਂ ’ਤੇ ਲਾਈ ਰੋਕ-ਕਰੋਨਾ ਦਾ ਡਰ

ਔਕਲੈਂਡ, 9 ਅਪ੍ਰੈਲ (-ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- :-ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਉਤੇ ਰੋਕ ਲਾ ਦਿੱਤੀ ਹੈ ਕਿਉਂਕਿ ਇਸ ਵੇਲੇ ਭਾਰਤ ਦੇ ਵਿਚ ਕਰੋਨਾ ਦਾ ਕਹਿਰ ਜਾਰੀ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਇਥੇ ਕਰੋਨਾ ਪਾਜੇਟਿਵ ਲੋਕ ਇਥੇ ਨਾ ਆਉਣ। ਇਹ ਰੋਕ ਐਤਵਾਰ 11 ਅਪ੍ਰੈਲ ਤੋਂ ਲਾਗੂ ਹੋਵੇਗੀ ਅਤੇ 28 ਅਪ੍ਰੈਲ ਤੱਕ ਜਾਰੀ ਰਹੇਗੀ। ਨਿਊਜ਼ੀਲੈਂਡ ਦੇਸ਼ ਇਸ ਵੇਲੇ ਭਾਰਤ ਨੂੰ ਹਾਈ ਰਿਸਕ (ਕਰੋਨਾ ਕਾਰਨ ਖਤਰੇ ਵਾਲਾ ਦੇਸ਼) ਵਾਲਾ ਦੇਸ਼ ਮੰਨ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਵੇਂ ਕੋਈ ਪੱਕਾ ਹੱਲ ਨਹੀਂ ਹੈ ਪਰ ਹਾਲ ਦੀ ਘੜੀ ਪ੍ਰਭਾਵਸ਼ਾਲੀ ਹੈ। ਨਿਊਜ਼ੀਲੈਂਡ ਦੇਸ਼ ਦੇ ਨਾਗਰਿਕਾਂ ਨੂੰ ਇਥੇ ਆਉਣ ਤੋਂ ਰੋਕ ਨਹੀਂ ਸਕਦਾ ਪਰ ਉਨ੍ਹਾਂ ਨੂੰ ਕੁੱਝ ਦੇਰ ਲਈ ਰੋਕ ਰਿਹਾ ਹੈ। ਆਈਸੋਲੇਸ਼ਨ ਦੇ ਵਿਚ ਇਸ ਵੇਲੇ 17 ਤੋਂ 23 ਕਰੋਨਾ ਕੇਸ ਭਾਰਤ ਤੋਂ ਆਇਆਂ ਦੇ ਹਨ।


Share