ਕਰੋਨਾਵਾਇਰਸ : ਹਰਿਆਣਾ ‘ਚ ਹੋਈ ਪਹਿਲੀ ਮੌਤ

704
Share

ਚੰਡੀਗੜ੍ਹ, 2 ਅਪ੍ਰੈਲ (ਪੰਜਾਬ ਮੇਲ)- ਹਰਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਹੁਣ ਵੱਧਦਾ ਜਾ ਰਿਹਾ ਹੈ। ਸੂਬੇ ‘ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਕੋਰੋਨਾ ਇਨਫੈਕਟਡ ਇਕ ਬਜ਼ੁਰਗ ਦੀ ਮੌਤ ਹੋਈ ਹੈ। ਅੰਬਾਲਾ ਛਾਉਣੀ ਦੀ ਟਿੰਬਰ ਮਾਰਕੀਟ ‘ਚ ਰਹਿਣ ਵਾਲਾ 67 ਸਾਲ ਦੇ ਹਰਜੀਤ ਸਿੰਘ ਕੋਹਲੀ ਜੋ ਕਿ ਪੀ.ਜੀ.ਆਈ ਚੰਡੀਗੜ੍ਹ ‘ਚ ਭਰਤੀ ਸੀ। ਇਸ ਤੋਂ ਪਹਿਲਾਂ ਹਰਜੀਤ ਨੇ ਅੰਬਾਲਾ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਜਾਂਚ ਕਰਵਾਈ ਸੀ। ਕੋਰੋਨਾਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ ਉਹ ਪੀ.ਜੀ.ਆਈ. ਪਹੁੰਚੇ ਸੀ, ਜਿੱਥੇ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੀ ਰਿਪੋਰਟ ਦੀ ਪੁਸ਼ਟੀ ਸੀ.ਐੱਮ.ਓ ਨੇ ਕੀਤੀ ਹੈ। 


Share