ਕਰੋਨਾਵਾਇਰਸ : ਭਾਰਤ ’ਚ ਚੀਨ ਤੋਂ ਵੀ ਵੱਧ ਮੌਤਾਂ

712
Share

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)-  ਪਿਛਲੇ 24 ਘੰਟਿਆਂ ਵਿੱਚ ਰਿਕਾਰਡ 7466 ਕੇਸਾਂ ਨਾਲ ਕਰੋਨਾਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 1,65,799 ਹੋਣ ਨਾਲ ਭਾਰਤ ਮਹਾਮਾਰੀ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਮੁਲਕਾਂ ਦੀ ਆਲਮੀ ਸੂਚੀ ਵਿੱਚ ਤੁਰਕੀ ਦੀ ਥਾਂ ਨੌਵੇਂ ਸਥਾਨ ’ਤੇ ਪੁੱਜ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਤੋਂ ਹੁਣ ਤਕ 175 ਹੋਰ ਮੌਤਾਂ ਨਾਲ ਕੋਵਿਡ-19 ਕਰਕੇ ਦਮ ਤੋੜਨ ਵਾਲਿਆਂ ਦੀ ਕੁੱਲ ਗਿਣਤੀ 4706 ਹੋ ਗਈ ਹੈ। ਭਾਰਤ ਵਿੱਚ ਹੁਣ ਕਰੋਨਾਵਾਇਰਸ ਕਰਕੇ ਚੀਨ ਤੋਂ ਵੀ ਵੱਧ ਮੌਤਾਂ ਹੋ ਗਈਆਂ ਹਨ। ਚੀਨ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 84,106 ਤੇ ਮੌਤਾਂ ਦਾ ਅੰਕੜਾ 4638 ਹੈ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਰੋਨਾਵਾਇਰਸ ਦੇ ਸਰਗਰਮ ਕੇਸਾਂ ਦੀ ਗਿਣਤੀ 89,987 ਹੈ ਜਦੋਂਕਿ ਹੁਣ ਤਕ 42.89 ਫੀਸਦ ਭਾਵ 71105 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ।

Share